ਚੰਡੀਗੜ੍ਹ 19 ਅਕਤੂਬਰ 2022: ਵੈਸਟਇੰਡੀਜ਼ (West Indies) ਨੇ ਟੀ-20 ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚ ‘ਚ ਬੁੱਧਵਾਰ ਨੂੰ ਹੋਬਾਰਟ ‘ਚ ਜ਼ਿੰਬਾਬਵੇ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਵੈਸਟਇੰਡੀਜ਼ ਦੇ ਸੁਪਰ-12 ‘ਚ ਪਹੁੰਚਣ ਦੀ ਉਮੀਦ ਅਜੇ ਵੀ ਬਰਕਰਾਰ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਨਿਰਧਾਰਿਤ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਜ਼ਿੰਬਾਬਵੇ (Zimbabwe) ਦੀ ਟੀਮ 122 ਦੌੜਾਂ ਹੀ ਬਣਾ ਸਕੀ |
ਵਿੰਡੀਜ਼ ਦੀ ਜਿੱਤ ਦਾ ਹੀਰੋ ਅਲਜ਼ਾਰੀ ਜੋਸੇਫ ਰਹੇ ਹਨ, ਜਿਸ ਨੇ ਚਾਰ ਵਿਕਟਾਂ ਨਾਲ ਮੈਚ ਦਾ ਰੁਖ ਬਦਲ ਦਿੱਤਾ ਅਤੇ ਮੈਚ ਆਪਣੇ ਨਾਂ ਕਰ ਲਿਆ। ਵਿੰਡੀਜ਼ ਲਈ ਜੇਸਨ ਚਾਰਲਸ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 36 ਗੇਂਦਾਂ ਵਿੱਚ 45 ਦੌੜਾਂ ਦਾ ਯੋਗਦਾਨ ਪਾਇਆ। ਰੋਵਮੈਨ ਪਾਵੇਲ ਨੇ 28 ਅਤੇ ਅਕੀਲ ਹੁਸੈਨ ਨੇ 23 ਦੌੜਾਂ ਦਾ ਯੋਗਦਾਨ ਪਾਇਆ।