July 7, 2024 4:02 pm
Calcutta High Court

ਪੱਛਮੀ ਬੰਗਾਲ ਹਿੰਸਾ : ਕਲਕੱਤਾ ਹਾਈ ਕੋਰਟ ਨੇ ਰਾਜ ਸਰਕਾਰ ਤੋਂ ਕੱਲ੍ਹ 2 ਵਜੇ ਤੱਕ ਰਿਪੋਰਟ ਮੰਗੀ

ਚੰਡੀਗ੍ਹੜ 23 ਮਾਰਚ 2022: ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ‘ਚ ਹੋਈ ਹਿੰਸਾ ਦੇ ਮਾਮਲੇ ‘ਤੇ ਅੱਜ ਕਲਕੱਤਾ ਹਾਈ ਕੋਰਟ (Calcutta High Court) ‘ਚ ਸੁਣਵਾਈ ਹੋਈ। ਚੀਫ਼ ਜਸਟਿਸ ਦੀ ਬੈਂਚ ਨੇ ਰਾਜ ਸਰਕਾਰ ਤੋਂ ਭਲਕੇ (ਵੀਰਵਾਰ) ਦੁਪਹਿਰ 2 ਵਜੇ ਤੱਕ ਹਿੰਸਾ ਬਾਰੇ ਸਥਿਤੀ ਰਿਪੋਰਟ ਮੰਗੀ ਹੈ। ਇਸਦੇ ਨਾਲ ਹੀ ਹਾਈ ਕੋਰਟ ਨੇ ਸੀਸੀਟੀਵੀ ਕੈਮਰੇ ਲਗਾਉਣ ਅਤੇ ਜ਼ਿਲ੍ਹਾ ਜੱਜ ਦੀ ਮੌਜੂਦਗੀ ਵਿੱ’ਚ ਘਟਨਾ ਸਥਾਨ ਦੀ 24 ਘੰਟੇ ਨਿਗਰਾਨੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਇਸਦੇ ਨਾਲ ਹੀ ਕਲਕੱਤਾ ਹਾਈ ਕੋਰਟ (Calcutta High Court) ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸੀਐਫਐਸਐਲ ਦਿੱਲੀ ਦੀ ਟੀਮ ਤੁਰੰਤ ਜਾਂਚ ਲਈ ਮੌਕੇ ਤੋਂ ਸਬੂਤ ਇਕੱਠੇ ਕਰੇ। ਨਾਲ ਹੀ, ਚਸ਼ਮਦੀਦ ਗਵਾਹਾਂ ਨੂੰ ਜ਼ਿਲ੍ਹਾ ਜੱਜ ਦੀ ਸਲਾਹ ਨਾਲ ਡੀਜੀ ਅਤੇ ਆਈਜੀਪੀ ਦੁਆਰਾ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ‘ਚ ਕਲਕੱਤਾ ਹਾਈਕੋਰਟ ਨੇ ਖੁਦ ਨੋਟਿਸ ਲੈਂਦਿਆਂ ਮਾਮਲੇ ਦੀ ਸੁਣਵਾਈ ਕੀਤੀ।

ਜਿਕਰਯੋਗ ਹੈ ਕਿ ਬੰਗਾਲ ਦੇ ਬੀਰਭੂਮ ਦੇ ਰਾਮਪੁਰਹਾਟ ‘ਚ ਸੋਮਵਾਰ ਦੇਰ ਰਾਤ ਟੀਐਮਸੀ ਨੇਤਾ ਦੀ ਹੱਤਿਆ ਤੋਂ ਬਾਅਦ ਹਿੰਸਾ ਭੜਕ ਗਈ। ਇੱਥੇ ਭੀੜ ਨੇ 10-12 ਘਰਾਂ ਦੇ ਦਰਵਾਜ਼ੇ ਬੰਦ ਕਰ ਕੇ ਅੱਗ ਲਗਾ ਦਿੱਤੀ। ਇੱਕ ਹੀ ਘਰ ‘ਚੋਂ 8 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਹਿੰਸਾ ‘ਚ ਹੁਣ ਤੱਕ ਕੁੱਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰਾਮਪੁਰਹਾਟ ‘ਚ ਟੀਐਮਸੀ ਉਪ ਪ੍ਰਧਾਨ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਸੀ।