ਚੰਡੀਗੜ੍ਹ 12 ਨਵੰਬਰ 2022: ਪੱਛਮੀ ਬੰਗਾਲ ਦੇ ਮੰਤਰੀ ਅਖਿਲ ਗਿਰੀ (Akhil Giri) ਨੂੰ ਸ਼ਨੀਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਾਰੇ ਵਿਵਾਦਿਤ ਟਿੱਪਣੀ ਕਰਨ ਲਈ ਉਨ੍ਹਾਂ ਦੀ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਆਪਣੀ ਟਿੱਪਣੀ ਦੀ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਗਿਰੀ ਨੇ ਮੁਆਫੀ ਮੰਗੀ ਹੈ।
ਸ਼ੁੱਕਰਵਾਰ ਦੇਰ ਸ਼ਾਮ ਨੰਦੀਗ੍ਰਾਮ ਵਿੱਚ ਇੱਕ ਪਿੰਡ ਦੀ ਰੈਲੀ ਵਿੱਚ ਮੰਤਰੀ ਗਿਰੀ ਨੇ ਕਿਹਾ, “ਉਨ੍ਹਾਂ (ਭਾਜਪਾ) ਨੇ ਕਿਹਾ ਕਿ ਮੈਂ ਸੁੰਦਰ ਨਹੀਂ ਹਾਂ। ਅਸੀਂ ਉਨ੍ਹਾਂ ਦੇ ਚਿਹਰੇ ਤੋਂ ਅਨੁਮਾਨ ਨਹੀਂ ਲਗਾਉਂਦੇ । ਅਸੀਂ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਦਾ ਸਨਮਾਨ ਕਰਦੇ ਹਾਂ, ਪਰ ਸਾਡੀ ਰਾਸ਼ਟਰਪਤੀ ਦਿਖਦੀ ਕਿਵੇਂ ਹੈ ?
ਤ੍ਰਿਣਮੂਲ ਕਾਂਗਰਸ (Trinamool Congress) ਨੇ ਗਿਰੀ ਦੀਆਂ ਟਿੱਪਣੀਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ, ਪਾਰਟੀ ਨੇ ਇਸ ਟਿੱਪਣੀਆਂ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ। ਜ਼ਬਰਦਸਤ ਹੰਗਾਮੇ ਤੋਂ ਬਾਅਦ ਅਖਿਲ ਗਿਰੀ (Akhil Giri) ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ, “ਮੇਰਾ ਮਤਲਬ ਮਾਨਯੋਗ ਰਾਸ਼ਟਰਪਤੀ ਦਾ ਅਪਮਾਨ ਕਰਨਾ ਨਹੀਂ ਹੈ। ਮੈਂ ਭਾਜਪਾ ਦੇ ਨੇਤਾਵਾਂ ਨੇ ਮੇਰੇ ‘ਤੇ ਜ਼ੁਬਾਨੀ ਹਮਲਾ ਕਰਦੇ ਹੋਏ ਜੋ ਕਿਹਾ, ਉਸ ਦਾ ਜਵਾਬ ਦੇ ਰਿਹਾ ਸੀ। ਕੋਈ ਸੋਚਦਾ ਹੈ ਕਿ ਮੈਂ ਰਾਸ਼ਟਰਪਤੀ ਦਾ ਅਪਮਾਨ ਕੀਤਾ ਹੈ, ਇਹ ਗਲਤ ਹੈ। ਮੈਂ ਅਜਿਹੀ ਟਿੱਪਣੀ ਕਰਨ ਲਈ ਮੁਆਫੀ ਮੰਗਦਾ ਹਾਂ। ਮੈਂ ਆਪਣੇ ਦੇਸ਼ ਦੇ ਰਾਸ਼ਟਰਪਤੀ ਦਾ ਬਹੁਤ ਸਤਿਕਾਰ ਕਰਦਾ ਹਾਂ”