ਚੰਡੀਗੜ੍ਹ, 08 ਅਗਸਤ 2024: ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ (Buddhadev Bhattacharya) ਦਾ ਵੀਰਵਾਰ ਸਵੇਰੇ ਅਕਾਲ ਚਲਾਣਾ ਕਰ ਗਏ । ਬੁੱਧਦੇਵ ਨੇ 80 ਸਾਲਾਂ ਦੀ ਉਮਰ ‘ਚ ਆਖਰੀ ਸ਼ਾਹ ਲਏ | ਬੁੱਧਦੇਵ 2000 ਤੋਂ 2011 ਤੱਕ ਲਗਾਤਾਰ 11 ਸਾਲ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਰਹੇ। ਬੁੱਧਦੇਵ ਦੇ ਦਿਹਾਂਤ ਦੀ ਖਬਰ ਉਨ੍ਹਾਂ ਦੇ ਪੁੱਤ ਸੁਚੇਤਨ ਭੱਟਾਚਾਰੀਆ ਨੇ ਵੀਰਵਾਰ ਸਵੇਰੇ ਦਿੱਤੀ। ਉਨ੍ਹਾਂ ਦੀ ਮੌਤ ਨਾਲ ਪੂਰੇ ਬੰਗਾਲ ‘ਚ ਸੋਗ ਦੀ ਲਹਿਰ ਹੈ। ਬੰਗਾਲ ‘ਚ ਵਿਰੋਧੀ ਧਿਰ ਦੇ ਆਗੂ ਸੁਭੇਂਦੂ ਅਧਿਕਾਰੀ ਨੇ ਬੁੱਧਦੇਵ ਭੱਟਾਚਾਰੀਆ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੂਤਰਾਂ ਮੁਤਾਬਕ ਇਸ ਸਮੇਂ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸਨ।