ਚੰਡੀਗੜ੍ਹ 29 ਜਨਵਰੀ 2022: ਪੱਛਮੀ ਬੰਗਾਲ ‘ਚ ਬਰਦਵਾਨ ਮੈਡੀਕਲ ਕਾਲਜ (Burdwan Medical College) ਦੇ ਕੋਵਿਡ ਵਾਰਡ (Covid ward) ‘ਚ ਸਵੇਰੇ ਅੱਗ ਲੱਗਣ ਕਾਰਨ ਇੱਕ ਕੋਵਿਡ -19 ਪੀੜਤ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ । ਸੂਤਰਾਂ ਦੇ ਮੁਤਾਬਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ | ਜਿਸ ਕਾਰਨ ਉੱਥੇ ਮੌਜੂਦ ਜਨਤਾ ਜਨਤਾ ‘ਚ ਸਹਿਮ ਦਾ ਮਾਹੌਲ ਹੈ |ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ 5 ਮੈਂਬਰਾਂ ਦਾ ਗਠਨ ਕੀਤਾ ਗਿਆ ਹੈ।
ਇਸ ਦੌਰਾਨ ਕੋਵਿਡ ਵਾਰਡ (Covid ward) ਨੂੰ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਹਸਪਤਾਲ ‘ਚ ਤੜਕੇ ਹਸਪਤਾਲ ਦੇ ਰਾਧਾਰਾਨੀ ਵਾਰਡ ‘ਚ ਅੱਗ ਲੱਗ ਗਈ। ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ, ਇਸ ਵਾਰਡ ਨੂੰ ਕੋਵਿਡ ਦੇ ਇਲਾਜ ਲਈ ਵਿਸ਼ੇਸ਼ ਵਾਰਡ ‘ਚ ਬਦਲ ਦਿੱਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਮਰੀਜਾਂ ਦੇ ਰਿਸ਼ਤੇਦਾਰਾਂ ਨੇ ਅੱਗ ਦੇਖ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰ ਜਲਦੀ ਹੀ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਇਸ ਦੌਰਾਨ ਪੁਲਸ ਵੀ ਮੌਕੇ ‘ਤੇ ਪਹੁੰਚ ਗਈ।