Kisan Yodha

Bhatinda: 1 ਸਾਲ 19 ਦਿਨਾਂ ਬਾਅਦ ਪਿੰਡ ਪਰਤਿਆ ਕਿਸਾਨ ਯੋਧਾ, ਘਨ੍ਹੱਈਆ ਚੌਕ ਵਿਖੇ ਕੀਤਾ ਗਿਆ ਸਵਾਗਤ

ਬਠਿੰਡਾ 12 ਦਸੰਬਰ 2021: ਪੂਰੇ ਪੰਜਾਬ (Punjab) ਵਿੱਚ ਜਿੱਥੇ ਵੱਖ ਵੱਖ ਥਾਵਾਂ ਤੇ ਦਿੱਲੀਓਂ ਆ ਰਹੇ ਕਿਸਾਨਾਂ ਦਾ ਵੱਖ ਵੱਖ ਤਰੀਕਿਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ | ਉਥੇ ਹੀ ਬਠਿੰਡਾ ਦੇ ਘਨ੍ਹੱਈਆ ਚੌਕ ਵਿਖੇ ਵੀ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਕਿਸਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ |ਕਿੱਥੇ ਪਟਾਕੇ ਕਿਥੇ ਮਿਠਾਈਆਂ ਤੇ ਕਿਥੇ ਰੰਗ ਸੁਟ ਲਾਏ ਕਿਸਾਨ (kisan) ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ | ਉਥੇ ਹੀ ਇਸ ਬਾਰੇ ਬੋਲਦੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਸਭ ਤੋਂ ਲੰਬਾ ਅੰਦੋਲਨ ਚੱਲਣ ਵਾਲੇ ਅੰਦੋਲਨ ਦੀ ਅੱਜ ਜਿੱਤ ਹੋਈ ਹੈ ਅਤੇ ਅੱਜ ਉਹ ਮੁੜ ਆਪਣੇ ਘਰਾਂ ਨੂੰ ਵਾਪਿਸ ਜਾ ਰਹੇ ਹਨ ਲੋਕਾਂ ਦਾ ਪਿਆਰ ਵੇਖ ਉਹ ਬਹੁਤ ਖ਼ੁਸ਼ ਨੇ ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੈਂਟਰ ਨਾਲ ਕਿਸਾਨ (kisan) ਲੜ ਕੇ ਜਿੱਤ ਸਕਦੇ ਹਨ ਤਾਂ ਹੁਣ ਬਾਰੀ ਪੰਜਾਬ ਸਰਕਾਰ ਦੀ ਹੈ|

Scroll to Top