Site icon TheUnmute.com

Weightlifting Championship: ਗਿਆਨੇਸ਼ਵਰੀ ਯਾਦਵ ਨੇ ਜਿੱਤਿਆ ਕਾਂਸੀ ਤਗ਼ਮਾ

Gyaneshwari Yadav

ਚੰਡੀਗੜ੍ਹ 03 ਮਈ 2022: (IWF Junior World Weightlifting Championships) ਭਾਰਤ ਦੀ ਗਿਆਨੇਸ਼ਵਰੀ ਯਾਦਵ (Gyaneshwari Yadav) ਨੇ ਗ੍ਰੀਸ ਵਿੱਚ ਚੱਲ ਰਹੀ ਆਈਡਬਲਿਊਐਫ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦੋਂਕਿ ਵੀ ਰਿਤਿਕਾ ਤੀਜੇ ਸਥਾਨ ’ਤੇ ਰਹੀ। ਛੱਤੀਸਗੜ੍ਹ ਦੀ ਗਿਆਨੇਸ਼ਵਰੀ ਨੇ 156 ਕਿਲੋ (73 ਅਤੇ 83 ਕਿਲੋ) ਭਾਰ ਚੁੱਕਿਆ। ਇਸ ਦੇ ਨਾਲ ਹੀ 18 ਸਾਲਾ ਰਿਤਿਕਾ ਨੇ 150 ਕਿਲੋ (69 ਕਿਲੋ ਅਤੇ 81 ਕਿਲੋ) ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ।ਇਸ ਵਰਗ ਵਿੱਚ ਸਿਰਫ਼ 10 ਮੁਕਾਬਲੇਬਾਜ਼ ਹੀ ਉਤਰੇ ਸਨ। ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਇੰਡੋਨੇਸ਼ੀਆ ਦੀ ਵਿੰਡੀ ਸੀ ਆਇਸਾ ਨੇ 185 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਉਸ ਦੇ ਅਤੇ ਗਿਆਨੇਸ਼ਵਰੀ ਦੇ ਪ੍ਰਦਰਸ਼ਨ ਵਿਚ 29 ਕਿਲੋ ਦਾ ਫਰਕ ਸੀ।

Exit mobile version