ਪਟਿਆਲਾ 18 ਅਗਸਤ 2022: ਰਾਸਟਰਮੰਡਲ ਖੇਡਾਂ 2022 ਵਿੱਚ ਵੇਟਲਿਫਟਿੰਗ ‘ਚੋਂ ਕਾਂਸੀ ਦਾ ਤਮਗਾ ਜਿੱਤਣ ਜਿੱਤਣ ਮਗਰੋਂ ਵੇਟਲਿਫਟਰ ਹਰਜਿੰਦਰ ਕੌਰ (Weightlifter Harjinder Kaur) ਪਹਿਲੀ ਵਾਰ ਆਪਣੇ ਕਾਲਜ ਪਹੁੰਚੀ | ਇਸ ਮੌਕੇ ਫਿਜੀਕਲ ਐਜੁਕੇਸ਼ਨ ਕਲਿਆਣ ਕਾਲਜ ਪ੍ਰਸ਼ਾਸਨ ਨੇ ਹਰਜਿੰਦਰ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਤੇ ਗੱਲਬਾਤ ਕਰਦਿਆਂ ਵੇਟਲਿਫਟਰ ਹਰਜਿੰਦਰ ਕੌਰ ਦਾ ਕਹਿਣਾ ਸੀ ਕਿ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ | ਉਨ੍ਹਾਂ ਕਿਹਾ ਜਿਨ੍ਹਾਂ ਔਰਤ ਦੇ ਵਿੱਚ ਮੈਂ ਪੜ੍ਹੀ ਸੀ, ਆਪਣੀ ਪੜ੍ਹਾਈ ਕੀਤੀ ਹੈ ਅਤੇ ਜਿੱਥੇ ਮੈਂ ਹੁਣ ਵੀ ਪੜ ਰਹੀ ਹਾਂ ਉੱਥੇ ਮੇਰਾ ਸਵਾਗਤ ਹੋ ਰਿਹਾ ਹੈ |
ਮੈਂ ਬਾਕੀ ਖਿਡਾਰੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਦੇ ਵੀ ਇਹ ਨਾ ਸੋਚੋ ਕਿ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਸਾਥ ਨਹੀਂ ਦੇ ਰਿਹਾ, ਕੋਈ ਤੁਹਾਡਾ ਸਹਾਰਾ ਨਹੀਂ ਬਣ ਰਿਹਾ ਜਾਂ ਕੋਈ ਤੁਹਾਨੂੰ ਆਰਥਿਕ ਮਦਦ ਨਹੀਂ ਕਰ ਰਿਹਾ, ਤੁਸੀਂ ਆਪਣੇ ਦਮ ਤੇ ਅੱਗੇ ਵਧੋ ਅਤੇ ਮੁਕਾਮ ਹਾਸਲ ਕਰੋ | ਉਨ੍ਹਾਂ ਕਿਹਾ ਕਿ ਮੇਰੇ ਘਰ ਦੀ ਹਾਲਤ ਵੀ ਬਹੁਤ ਮਾੜੀ ਸੀ ਅਤੇ ਕਿਸੇ ਨੇ ਮੇਰਾ ਉਸ ਵੇਲੇ ਸਾਥ ਨਹੀਂ ਦਿੱਤਾ ਸੀ ਮੇਰੇ ਪਰਿਵਾਰ ਤੋਂ ਇਲਾਵਾ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ ਅੱਜ ਹਰ ਕੋਈ ਮੰਤਰੀ ਅਤੇ ਲੀਡਰ ਮੇਰੇ ਘਰ ਆਉਂਦਾ ਹੈ, ਮੈਨੂੰ ਬੜਾ ਚੰਗਾ ਲੱਗਦਾ ਹੈ |
ਦੂਜੇ ਪਾਸੇ ਕਾਲਜ ਦੇ ਪ੍ਰਿੰਸੀਪਲ ਰਾਜਿੰਦਰ ਸਿੰਘ ਚਾਹਲ ਦਾ ਕਹਿਣਾ ਸੀ ਕਿ ਪਿਛਲੇ 4 ਸਾਲਾਂ ਤੋਂ ਹਰਜਿੰਦਰ ਕੌਰ ਸਾਡੇ ਕਾਲਜ ਦੇ ਵਿੱਚ ਪੜ੍ਹਾਈ ਕਰ ਰਹੀ ਹੈ| ਹਰ ਵੇਲੇ ਇਸ ਬੱਚੀ ਦਾ ਸਾਥ ਦਿੱਤਾ ਹੈ ਅਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ | ਜਿਸ ਕਰਕੇ ਅਸੀਂ ਅੱਜ ਇਸ ਬੱਚੀ ਦਾ ਕਾਲਜ ਦੇ ਵਿੱਚ ਪਹੁੰਚਣ ‘ਤੇ ਸਵਾਗਤ ਕੀਤਾ ਹੈ | ਇਸ ਬੱਚੀ ਨੇ ਕਾਫੀ ਮਿਹਨਤ ਕੀਤੀ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਮਿਹਨਤ ਕਰਦੀ ਆ ਰਹੀ ਹੈ, ਜਿਸ ਦਾ ਫਲ ਇਸ ਨੂੰ ਅੱਜ ਮਿਲਿਆ ਹੈ |
ਮੈਂ ਇਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਵੇਖਦਾ ਹੁੰਦਾ ਸੀ ਜਿੱਥੇ ਇਹ ਇਕ ਛੋਟੇ ਜਿਹੇ ਕਮਰੇ ਦੇ ਵਿੱਚ ਟਰੇਨਿੰਗ ਕਰਦੀ ਹੁੰਦੀ ਸੀ | ਜਿੱਥੋਂ ਇਸ ਬੱਚੀ ਨੇ ਮੁਕਾਮ ਹਾਸਲ ਕੀਤਾ ਹੈ | ਉਸ ਮੁਕਾਮ ਹਾਸਲ ਕਰਨ ਦੇ ਨਾਲ ਬਾਕੀ ਬੱਚਿਆਂ ਨੂੰ ਵੀ ਚੰਗਾ ਸੰਦੇਸ਼ ਮਿਲੇਗਾ
ਹਰਜਿੰਦਰ ਕੌਰ ਪਟਿਆਲਾ ਤੇ ਨਾਭਾ ਹਲਕਾ ਦੇ ਮੈਹਸ ਪਿੰਡ ਦੀ ਰਹਿਣ ਵਾਲੀ ਹੈ | ਹਰਜਿੰਦਰ ਕੌਰ ਨੇ ਆਪਣੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਵਿਚ ਹੀ ਪ੍ਰਾਪਤ ਕੀਤੀ ਹੈ ਤੇ ਆਪਣੇ ਕਾਲਜ ਦੀ ਪੜਾਈ ਨਾਭਾ ਰੋਡ ਤੇ ਸਥਿਤ ਫਿਜੀਕਲ ਇਡਯੂਕੇਸ਼ਨ ਕਾਲਜ ਕਲਿਆਣ ਦੇ ਵਿੱਚੋਂ ਕੀਤੀ ਹੈ| ਹਰਜਿੰਦਰ ਕੌਰ ਨੇ ਬੀ.ਪੀ.ਐਡ ਦੀ ਪੜਾਈ 2018 ‘ਚ ਕੀਤੀ ਤੇ ਹੁਣ ਉਸਦਾ ਐਮ.ਪੀ.ਐਡ ਦਾ ਆਖਰੀ ਸਾਲ ਰਹਿ ਗਿਆ ਹੈ |