Site icon TheUnmute.com

ਇੱਕ ਰਾਸ਼ਟਰ, ਇੱਕ ਚੋਣ ‘ਤੇ ਜਨਤਾ ਦੀ ਰਾਏ ਲੈਣ ਲਈ ਲਾਂਚ ਕੀਤੀ ਜਾਵੇਗੀ ਵੈੱਬਸਾਈਟ

12 ਮਾਰਚ 2025: ‘ਇੱਕ ਰਾਸ਼ਟਰ, ਇੱਕ ਚੋਣ'(‘One Nation, One Election)  ‘ਤੇ ਜਨਤਾ ਦੀ ਰਾਏ ਲੈਣ ਲਈ ਜਲਦੀ ਹੀ ਇੱਕ ਵੈੱਬਸਾਈਟ (website launch) ਲਾਂਚ ਕੀਤੀ ਜਾਵੇਗੀ। ਇਸ ਦਾ ਐਲਾਨ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਮੀਟਿੰਗ (meeting) ਵਿੱਚ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਪੀਪੀ ਚੌਧਰੀ ਨੇ ਕਿਹਾ ਕਿ ਲੋਕ ਇਸ ਪੋਰਟਲ (portal) ‘ਤੇ ਬਿੱਲ ਦੇ ਧਾਰਾ-ਵਾਰ ਸੁਝਾਅ ਦੇ ਸਕਣਗੇ।

ਜੇਪੀਸੀ ਦੀ ਮੀਟਿੰਗ ਵਿੱਚ ਸਾਬਕਾ ਸੀਜੇਆਈ ਰੰਜਨ ਗੋਗੋਈ ਅਤੇ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜੇਂਦਰ ਮੈਨਨ ਨੇ ਮਾਹਿਰਾਂ ਦੇ ਵਿਚਾਰ ਦਿੱਤੇ। ਜੇਪੀਸੀ ਵਿੱਚ ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਅਟਾਰਨੀ ਜਨਰਲ ਆਰ. ਵੈਂਕਟਰਮਨ ਨੂੰ 17 ਮਾਰਚ ਨੂੰ ਹੋਣ ਵਾਲੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਜਲਦੀ ਹੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਣਗੇ, ਜਿਸ ਵਿੱਚ ਲੋਕ QR ਕੋਡ ਰਾਹੀਂ ਆਪਣੀ ਰਾਏ ਦਰਜ ਕਰਵਾ ਸਕਣਗੇ।

Read More:  ਇਕ ਦੇਸ਼, ਇਕ ਚੋਣ’ ਬਿੱਲ ਨੂੰ ਸਾਂਝੀ ਸੰਸਦੀ ਕਮੇਟੀ ਕੋਲ ਭੇਜਿਆ

Exit mobile version