Site icon TheUnmute.com

ਭਾਰਤ ਤੇ ਮਲੇਸ਼ੀਆ ਵਿਚਾਲੇ “ਸਾਂਝੀ ਭਾਈਵਾਲੀ ਲਈ ਭਾਰਤੀ ਰੱਖਿਆ ਉਦਯੋਗ ਵਿਸ਼ਵੀ ਆਊਟਰੀਚ” ਬਾਰੇ ਵੈਬੀਨਾਰ

ਵਿਸ਼ਵੀ

ਭਾਰਤ ਤੇ ਮਲੇਸ਼ੀਆ ਵਿਚਾਲੇ 17 ਅਗਸਤ 2021 ਨੂੰ “ਸਾਂਝੀ ਭਾਈਵਾਲੀ ਲਈ ਭਾਰਤੀ ਰੱਖਿਆ ਉਦਯੋਗ ਵਿਸ਼ਵੀ ਆਊਟਰੀਚ” ਦੇ ਥੀਮ ਤੇ ਇੱਕ ਵੈਬੀਨਾਰ ਤੇ ਐਕਸਪੋ ਆਯੋਜਿਤ ਕੀਤਾ ਗਿਆ । ਇਸ ਨੂੰ ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਦੀ ਅਗਵਾਈ ਵਿੱਚ ਸੁਸਾਇਟੀ ਆਫ ਇੰਡੀਅਨ ਡਿਫੈਂਸ ਮੈਨਫੈਕਚਰਰਜ਼ (ਐੱਸ ਆਈ ਡੀ ਐੱਮ) ਰਾਹੀਂ ਆਯੋਜਿਤ ਕੀਤਾ ਗਿਆ । ਵੈਬੀਨਾਰ ਦੋਸਤਾਨਾ ਮੁਲਕਾਂ ਨਾਲ ਰੱਖਿਆ ਬਰਾਮਦ ਨੂੰ ਉਤਸ਼ਾਹ ਦੇਣ ਅਤੇ 2025 ਤੱਕ 5 ਬਿਲੀਅਨ ਰੱਖਿਆ ਬਰਾਮਦ ਟੀਚਾ ਪ੍ਰਾਪਤ ਕਰਨ ਲਈ ਲੜੀ ਦਾ ਇੱਕ ਹਿੱਸਾ ਸੀ ।
ਸੰਯੁਕਤ ਸਕੱਤਰ ਰੱਖਿਆ ਉਦਯੋਗ ਉਤਪਾਦਨ (ਡੀ ਆਈ ਪੀ) , ਰੱਖਿਆ ਮੰਤਰਾਲਾ ਅਨੁਰਾਗ ਵਾਜਪਈ ਅਤੇ ਦੋਨੋਂ ਮੁਲਕਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੈਬੀਨਾਰ ਵਿੱਚ ਹਿੱਸਾ ਲਿਆ ।

ਆਪਣੇ ਸੰਬੋਧਨ ਵਿੱਚ ਸੰਯੁਕਤ ਸਕੱਤਰ ਨੇ ਭਾਰਤ ਰੱਖਿਆ ਉਤਪਾਦਾਂ ਦੇ ਵਿਸ਼ਵੀ ਮਾਣਕਾਂ ਵਾਲੇ ਹੋਣ ਅਤੇ ਬਹੁਤ ਜਿ਼ਆਦਾ ਕਫਾਇਤੀ ਹੋਣ ਨੂੰ ਉਜਾਗਰ ਕੀਤਾ । ਉਹਨਾਂ ਕਿਹਾ ਕਿ ਭਾਰਤ ਕੋਲ ਵਿਸ਼ਵ ਪੱਧਰੀ ਪ੍ਰਣਾਲੀ ਦੀਆਂ ਜਨਤਕ ਅਤੇ ਨਿਜੀ ਕੰਪਨੀਆਂ ਦੇ ਨਾਲ ਇੱਕ ਮਜ਼ਬੂਤ ਸਿ਼ੱਪ ਬਿਲਡਿੰਗ ਉਦਯੋਗ ਹੈ । ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਜਹਾਜ਼ਾਂ ਦੇ ਰੱਖਰਖਾਵ , ਮੁਰੰਮਤ ਅਤੇ ਓਵਰਹਾਲ ਗਤੀਵਿਧੀਆਂ ਵਿੱਚ ਇੱਕ ਹੱਬ ਵਜੋਂ ਆਪਣੀ ਸਥਿਤੀ ਰੱਖਦਾ ਹੈ ਅਤੇ ਦੋਨੋਂ ਮੁਲਕ ਇਸ ਖੇਤਰ ਵਿੱਚ ਸਾਂਝ ਪਾ ਸਕਦੇ ਨੇ । ਵੈਬੀਨਾਰ ਦੌਰਾਨ ਇੱਕ ਐੱਸ ਆਈ ਡੀ ਐੈੱਮ / ਕੇ ਪੀ ਐੱਮ ਜੀ ਦੁਆਰਾ ਨਾਲੇਜ ਪੇਪਰ ਵੀ ਜਾਰੀ ਕੀਤਾ ਗਿਆ ।

9 ਭਾਰਤੀ ਕੰਪਨੀਆਂ — ਇਲੈਕਟ੍ਰੋਨਿਕਸ ਲਿਮਟਿਡ , ਹਿੰਦੂਸਤਾਨ ਏਅਰ ਨੋਟਿਕਸ ਲਿਮਟਿਡ , ਗਾਰਡਨ ਰੀਚ ਸਿ਼ੱਪ ਬਿਲਡਰਜ਼ ਐਂਡ ਇੰਜੀਨੀਅਰਸ , ਐੱਲ ਐਂਡ ਟੀ ਰੱਖਿਆ ਅਤੇ ਭਾਰਤ ਫੋਰਸ ਲਿਮਟਿਡ ਨੇ ਮੁੱਖ ਰੱਖਿਆ ਵਿਸ਼ਵੀ ਪਲੇਟਫਾਰਮਾਂ ਅਤੇ ਉਤਪਾਦਨਾਂ ਬਾਰੇ ਪੇਸ਼ਕਾਰੀਆਂ ਦਿੱਤੀਆਂ । ਮਲੇਸ਼ੀਆ ਦੀ ਤਰਫੋਂ ਏਅਰ ਸਪੇਸ ਤਕਨਾਲੋਜੀ ਸਿਸਟਮਸ ਕਾਰਪੋਰੇਸ਼ਨ , ਏ ਐੱਮ ਪੀ ਕਾਰਪੋਰੇਸ਼ਨ , ਡੀ ਈ ਐੱਫ ਟੀ ਈ ਸੀ ਐੱਚ ਅਨਮੈਨਡ ਸਿਸਟਮਸ ਅਤੇ ਇੰਨੋਪੀਕ ਐੱਸ ਡੀ ਐੱਨ    ਬੀ ਐੱਚ ਡੀ ਨੇ ਕੰਪਨੀ ਪੇਸ਼ਕਾਰੀਆਂ ਦਿੱਤੀਆਂ ।
150 ਤੋਂ ਵੱਧ ਡੈਲੀਗੇਟ ਵੈਬੀਨਾਰ ਵਿੱਚ ਸ਼ਾਮਲ ਹੋਏ । 100 ਤੋਂ ਵੱਧ ਵਰਚੁਅਲ ਪ੍ਰਦਰਸ਼ਨੀ ਸਟਾਲ ਸਥਾਪਿਤ ਕੀਤੇ ਗਏ ।

Exit mobile version