ਚੰਡੀਗੜ੍ਹ, 06 ਸਤੰਬਰ 2024: ਮੌਸਮ ਵਿਭਾਗ ਨੇ ਪੰਜਾਬ (Punjab) ਦੇ ਦੋ ਜ਼ਿਲ੍ਹਿਆਂ ਜਲੰਧਰ ਅਤੇ ਕਪੂਰਥਲਾ ‘ਚ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਜਲੰਧਰ ਅਤੇ ਆਸਪਾਸ ਦੇ ਕੁਝ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ | ਗੁਰਦਾਸਪੁਰ ‘ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਹੈ । ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ 1.7 ਡਿਗਰੀ ਵਧ ਕੇ 33.9 ਡਿਗਰੀ ਹੋ ਗਿਆ।
ਪੰਜਾਬ Punjab) ਅਤੇ ਰਾਜਧਾਨੀ ਚੰਡੀਗੜ੍ਹ ‘ਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਮੀਂਹ ਨਹੀਂ ਪਿਆ । ਮੌਸਮ ਵਿਗਿਆਨ ਕੇਂਦਰ (IMD) ਦੇ ਮੁਤਾਬਕ, ਪੱਛਮੀ ਗੜਬੜੀ ਸਰਕੂਲੇਸ਼ਨ ਉੱਤਰੀ ਭਾਰਤ ‘ਚ ਸਰਗਰਮ ਹੋ ਗਿਆ ਹੈ। ਪਰ ਇਹ ਪੱਛਮੀ ਗੜਬੜ ਜੰਮੂ-ਕਸ਼ਮੀਰ ਦੇ ਖੇਤਰ ਤੱਕ ਸੀਮਤ ਹੈ। ਇਸ ਦਾ ਹਲਕਾ ਅਸਰ ਪੰਜਾਬ ਅਤੇ ਚੰਡੀਗੜ੍ਹ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਅਤੇ ਚੰਡੀਗੜ੍ਹ ‘ਚ ਮਾਨਸੂਨ ਦੇ ਕਮਜ਼ੋਰ ਹੋਣ ਦੇ ਬਾਵਜੂਦ ਕਦੇ ਧੁੱਪ ਤੇ ਕਦੇ ਮੀਂਹ ਪੈਣ ਦੀਆਂ ਖਬਰਾਂ ਹਨ।