Site icon TheUnmute.com

Weather update snowfall: ਨੈਸ਼ਨਲ ਹਾਈਵੇਅ ‘ਤੇ ਜੰਮੀ 1 ਫੁੱਟ ਬਰਫ, ਬੱਸਾਂ ਦੀ ਆਵਾਜਾਈ ਬੰਦ

27 ਦਸੰਬਰ 2024: ਜੰਮੂ-ਕਸ਼ਮੀਰ, (jammu and kashmir) ਹਿਮਾਚਲ ਪ੍ਰਦੇਸ਼ (himachal pradesh) ਅਤੇ ਉੱਤਰਾਖੰਡ (Uttarakhand) ‘ਚ ਲਗਾਤਾਰ ਬਰਫਬਾਰੀ(snowfall) ਕਾਰਨ ਕਈ ਸੜਕਾਂ (roads closed) ਬੰਦ ਹਨ। ਹਿਮਾਚਲ (himachal) ‘ਚ 2 ਹਾਈਵੇਅ ਸਣੇ 24 ਸੜਕਾਂ ‘ਤੇ ਲਗਾਤਾਰ ਤੀਜੇ ਦਿਨ ਵੀ ਬੱਸਾਂ (buses) ਦੀ ਆਵਾਜਾਈ ਬੰਦ ਰਹੇਗੀ। ਨੈਸ਼ਨਲ ਹਾਈਵੇਅ 305 ‘ਤੇ ਵੀ ਕਰੀਬ 1 ਫੁੱਟ ਬਰਫ ਜੰਮੀ ਹੋਈ ਹੈ। ਪ੍ਰਸ਼ਾਸਨ ਬਰਫ ਹਟਾਉਣ ਦੀ ਕੋਸ਼ਿਸ਼ ‘ਚ ਲੱਗਾ ਹੋਇਆ ਹੈ।

ਉੱਥੇ ਉੱਤਰਾਖੰਡ (Uttarakhand) ‘ਚ ਵੀ ਜੋਸ਼ੀਮਠ ਅਤੇ ਪਿਥੌਰਾਗੜ੍ਹ ‘ਚ ਬਰਫਬਾਰੀ ਕਾਰਨ ਨੈਸ਼ਨਲ ਹਾਈਵੇਅ (National Highways and State Highways) ਅਤੇ ਸਟੇਟ ਹਾਈਵੇਅ ਬੰਦ ਹਨ। ਦੇਹਰਾਦੂਨ ‘ਚ ਵੀ ਤੂਨੀ-ਚਕਰਤਾ-ਮਸੂਰੀ ਰਾਸ਼ਟਰੀ ਰਾਜਮਾਰਗ ਦਾ 30 ਕਿਲੋਮੀਟਰ ਹਿੱਸਾ ਬਰਫਬਾਰੀ ਕਾਰਨ ਬੰਦ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 2-3 ਦਿਨਾਂ ਤੱਕ ਇੱਥੇ ਬਰਫਬਾਰੀ ਜਾਰੀ ਰਹੇਗੀ।

ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਣੇ 8 ਰਾਜਾਂ ਵਿੱਚ ਤੂਫ਼ਾਨ ਅਤੇ ਗੜੇ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਕਾਰਨ ਇਨ੍ਹਾਂ ਰਾਜਾਂ ਦਾ ਤਾਪਮਾਨ ਵੀ ਹੇਠਾਂ ਆ ਜਾਵੇਗਾ।

ਦੂਜੇ ਪਾਸੇ ਜੰਮੂ-ਕਸ਼ਮੀਰ ‘ਚ ਕੜਾਕੇ ਦੀ ਠੰਡ ਅਤੇ ਬਰਫਬਾਰੀ ਕਾਰਨ ਤਾਪਮਾਨ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਹੈ। ਇਸ ਦਾ ਇੱਕ ਨਜ਼ਾਰਾ ਜੰਮੂ ਦੇ ਸੋਪੋਰ ਵਿੱਚ ਦੇਖਣ ਨੂੰ ਮਿਲਿਆ। ਹਰੀਤਾਰਾ ਇਲਾਕੇ ਵਿੱਚ ਇੱਕ ਛੱਪੜ ਪੂਰੀ ਤਰ੍ਹਾਂ ਜੰਮ ਗਿਆ। ਬੱਚੇ ਇਸ ਜੰਮੇ ਹੋਏ ਛੱਪੜ ‘ਤੇ ਹੀ ਕ੍ਰਿਕਟ ਖੇਡਦੇ ਸਨ।

8 ਸੂਬਿਆਂ ‘ਚ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਨੇ ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਤਾਮਿਲਨਾਡੂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਥਿਤੀ ਅਗਲੇ 3 ਦਿਨਾਂ ਤੱਕ ਇੱਥੇ ਬਣੀ ਰਹੇਗੀ। ਇਸ ਸਮੇਂ ਦੱਖਣੀ ਰਾਜਾਂ ਵਿੱਚ ਸਰਦੀ ਦਾ ਪ੍ਰਭਾਵ ਘੱਟ ਹੈ।

READ MORE: Weather Update: ਇਨ੍ਹਾਂ ਰਾਜਾਂ ‘ਚ ਹੋਵੇਗੀ ਬਾਰਿਸ਼, ਵਧੇਗੀ ਹੋਰ ਠੰਡ

Exit mobile version