Site icon TheUnmute.com

Weather update: ਮੌਸਮ ਵਿਭਾਗ ਨੇ 2 ਦਿਨਾਂ ਲਈ ਕੀਤਾ ਯੈਲੋ ਅਲਰਟ ਜਾਰੀ

Fog

28 ਨਵੰਬਰ 2024: ਧੁੰਦ (fog) ਨੇ ਭਾਵੇਂ ਆਪਣਾ ਰੰਗ ਪੂਰੀ ਤਰ੍ਹਾਂ ਨਹੀਂ ਦਿਖਾਉਣਾ ਸ਼ੁਰੂ ਕੀਤਾ, ਪਰ ਧੂੰਏਂ (smoke) ਨੇ ਆਪਣੀ ਮੌਜੂਦਗੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਹਾਈਵੇਅ (highway) ‘ਤੇ ਚੱਲਣ ਵਾਲੇ ਵਾਹਨਾਂ ਨੂੰ ਕਾਫੀ ਦਿੱਕਤਾਂ (problems) ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ-ਸਵੇਰੇ ਪੈ ਰਹੀ ਧੁੰਦ (fog) ਕਾਰਨ ਨਾ ਸਿਰਫ਼ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਰਹੀ ਹੈ, ਸਗੋਂ ਵਿਜ਼ੀਬਿਲਟੀ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ(weather department)  ਨੇ 29 ਨਵੰਬਰ ਤੱਕ (2 ਦਿਨਾਂ ਲਈ) ਯੈਲੋ ਅਲਰਟ (yellow alert) ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਅਗਲੇ 2-3 ਦਿਨਾਂ ‘ਚ ਧੁੰਦ ਦਾ ਖਾਸਾ ਅਸਰ ਪਵੇਗਾ। ਖਾਸ ਤੌਰ ‘ਤੇ ਖੁੱਲ੍ਹੇ ਮੈਦਾਨਾਂ ਅਤੇ ਹਾਈਵੇਅ ‘ਤੇ ਇਸ ਦਾ ਅਸਰ ਜ਼ਿਆਦਾ ਹੋਵੇਗਾ, ਜਦਕਿ ਸ਼ਹਿਰੀ ਖੇਤਰਾਂ ‘ਚ ਵੀ ਧੂੰਆਂ ਆਪਣਾ ਅਸਰ ਦਿਖਾਉਂਦੇ ਦੇਖਿਆ ਜਾ ਸਕਦਾ ਹੈ। ਇਸ ਕੜਾਕੇ ਦੀ ਠੰਢ ਵਿੱਚ ਹਾਲੇ ਬਰਸਾਤ ਨਹੀਂ ਆਈ ਹੈ ਪਰ ਅਗਲੇ ਹਫ਼ਤੇ ਤੋਂ ਬਾਅਦ ਬੱਦਲਵਾਈ (cloudy weather) ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਸੂਰਜ ਦੇ ਦਰਸ਼ਨ ਘੱਟ ਹੀ ਹੋਣਗੇ ਅਤੇ ਠੰਡ ਵਧੇਗੀ।

 

15 ਜ਼ਿਲ੍ਹਿਆਂ ਲਈ ਯੈਲੋ ਸਮੋਗ ਅਲਰਟ
ਵਿਭਾਗ ਅਨੁਸਾਰ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਪੀਲੇ ਧੂੰਏਂ ਦਾ ਅਲਰਟ ਹੈ, ਜਿਨ੍ਹਾਂ ਵਿੱਚ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਮਲੇਰਕੋਟਲਾ ਸ਼ਾਮਲ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਠੰਡ ਹੌਲੀ-ਹੌਲੀ ਵਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਕੁਝ ਦਿਨਾਂ ‘ਚ ਤਾਪਮਾਨ 7 ਡਿਗਰੀ ਤੋਂ ਹੇਠਾਂ ਜਾਣ ਦੇ ਆਸਾਰ ਹਨ। ਪਹਾੜਾਂ ਵਿੱਚ ਹਲਕੀ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਕੜਾਕੇ ਦੀ ਠੰਢ ਪੈ ਸਕਦੀ ਹੈ। ਕਿਉਂਕਿ ਹਫਤੇ ਦੌਰਾਨ ਪਾਰਾ 2 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ।

 

ਧੁੰਦ ਅਤੇ ਠੰਡ ਦੋਵਾਂ ਦਾ ਅਸਰ ਪੰਜਾਬ ਭਰ ‘ਚ

ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਮਹਾਨਗਰ ਦਾ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਘੱਟੋ-ਘੱਟ ਤਾਪਮਾਨ 9-10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸਵੇਰੇ ਸਵੇਰੇ ਕੰਮ ‘ਤੇ ਜਾਣ ਵਾਲੇ ਲੋਕਾਂ ਨੂੰ ਧੁੰਦ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ, ਧੁੰਦ ਕਾਰਨ ਹਾਈਵੇਅ ‘ਤੇ ਵਿਜ਼ੀਬਿਲਟੀ ਘੱਟ ਜਾਵੇਗੀ, ਜਿਸ ਕਾਰਨ ਲੰਬੀ ਦੂਰੀ ਦਾ ਸਫਰ ਕਰਨ ਵਾਲੇ ਲੋਕਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ‘ਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਦੇ ਆਸਾਰ ਹਨ ਜਦਕਿ ਇਸ ਦਾ ਸਿੱਧਾ ਅਸਰ ਟਰਾਂਸਪੋਰਟ ਸੇਵਾਵਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਅਲਰਟ ਦੇ 2 ਦਿਨਾਂ ਬਾਅਦ ਵੀ ਧੁੰਦ ਆਪਣਾ ਰੰਗ ਦਿਖਾਉਂਦੀ ਨਜ਼ਰ ਆਵੇਗੀ, ਮਾਹਿਰਾਂ ਦਾ ਕਹਿਣਾ ਹੈ ਕਿ ਮੁੱਖ ਤੌਰ ‘ਤੇ 3-4 ਦਿਨਾਂ ਬਾਅਦ ਧੁੰਦ ਅਤੇ ਠੰਡ ਦੋਵਾਂ ਦਾ ਅਸਰ ਪੰਜਾਬ ਭਰ ‘ਚ ਦੇਖਿਆ ਜਾ ਸਕਦਾ ਹੈ।

 

Exit mobile version