ਚੰਡੀਗੜ੍ਹ 12 ਸਤੰਬਰ 2022: ਮਾਨਸੂਨ ਆਪਣੇ ਆਖ਼ਰੀ ਦਿਨਾਂ ਵਿਚ ਹੈ ਇਸਦੇ ਨਾਲ ਹੀ ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਪਈ ਹੈ | ਅੱਜ ਪੰਜਾਬ ਦੇ ਬਠਿੰਡਾ ਦੇ ਨਾਲ ਨਾਲ ਇਲਾਕਿਆਂ ਵਿਚ ਬਾਰਿਸ਼ ਹੋਈ ਜਿਸਦੇ ਚੱਲਦੇ ਤਾਪਮਾਨ ਵਿਚ ਗਿਰਾਵਟ ਆਈ | ਮੌਸਮ ਵਿਭਾਗ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਜ਼ਿਆਦਾ ਬਾਰਿਸ਼ ਨਾਲ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ |
ਮੌਸਮ ਪੰਜਾਬ ਵਿਚ ਆਪਣਾ ਮਿਜ਼ਾਜ ਬਦਲਦਾ ਨਜ਼ਰ ਆ ਰਿਹਾ ਹੈ | ਇਸਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਤਾਜ਼ਾ ਭਵਿੱਖਬਾਣੀ ਕਰਦਿਆਂ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਅਤੇ ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਬਾਰਿਸ਼ ਪੈਣ ਦੀ ਸੰਭਾਵਨਾ ਹੈ | ਇਸਦੇ ਨਾਲ ਹੀ ਸੂਬੇ ਵਿਚ ਇਸ ਹਫ਼ਤੇ ਵੀ ਥੋੜ੍ਹੇ-ਥੋੜ੍ਹੇ ਮੀਂਹ ਦਾ ਦੌਰ ਜਾਰੀ ਰਹੇਗਾ।