Site icon TheUnmute.com

‘ਅਸੀਂ ਦਿਖਾਵਾਂਗੇ ਫਿਲਮ ਕੀ ਹੈ ਤੇ ਟਰੇਲਰ ਕੀ ਹੈ” : ਰਾਜਾ ਵੜਿੰਗ

Raja Waring

ਅੰਮ੍ਰਿਤਸਰ 27 ਦਸੰਬਰ 2021 : ਫਿਰੋਜ਼ਪੁਰ ਦੇ ਦਿਹਾਤੀ ਹਲਕਾ ਦੇ ਕਸਬਾ ਮੁੱਦਕੀ ‘ਚ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ(Raja Waring)  ਪਹੁੰਚੇ, ਜਿਥੇ ਉਨ੍ਹਾਂ ਮੁੱਦਕੀ ‘ਚ ਬਣਨ ਜਾ ਰਹੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਬੱਸ ਸਟੈਂਡ ਦਾ ਨੀਹ ਪੱਥਰ ਰੱਖਿਆ। ਇਸ ਮੌਕੇ ਰਾਜਾ ਵੜਿੰਗ (Raja Waring) ਨੇ ਆਮ ਆਦਮੀ ਪਾਰਟੀ (Aam Aadmi Party)  ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਫਿਲਮ ਤਾਂ ਉਹ ਦਿਖਾਉਣਗੇ ਅਤੇ ਦੱਸਣਗੇ ਕਿ ਫਿਲਮ ਕੀ ਹੈ ਅਤੇ ਟਰੇਲਰ ਕੀ ਹੈ। ਉਥੇ ਹੀ ਕਿਸਾਨਾਂ ਵੱਲੋਂ ਬਣਾਈ ਪਾਰਟੀ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਚੰਗੀ ਗੱਲ ਹੈ। ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਪਾਰਟੀ ਬਣਾ ਕੇ ਪੰਜਾਬ ਦਾ ਵਿਕਾਸ ਕਰ ਸਕਦੇ ਹਨ। ਤਾਂ ਬਹੁਤ ਹੀ ਵਧੀਆ ਗੱਲ ਹੈ।

Exit mobile version