ਆਨੰਦਪੁਰ ਸਾਹਿਬ 05 ਸਤੰਬਰ 2022: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਆਨੰਦਪੁਰ ਸਾਹਿਬ ਵਿਖੇ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ, ਜਿਸ ਦਾ ਮੁੱਖ ਵਿਸ਼ਾ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣਾ ਹੈ | ਇਹ ਮੀਟਿੰਗ ਇਸਾਈ ਧਰਮ ਕ੍ਰਿਸਚਨ ਅਤੇ ਸਿੱਖਾਂ ਦੇ ਵਿਵਾਦ ਨੂੰ ਲੈ ਕੇ ਕੀਤੀ ਗਈ ਜੋ ਕਿ ਸੋਸ਼ਲ ਮੀਡੀਆ ਤੇ ਕੁਝ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ ਕਿ ਸਿੱਖਾਂ ਨੂੰ ਹੁਣ ਧਰਮ ਪਰਿਵਰਤਨ ਲਈ ਕਿਹਾ ਜਾ ਰਿਹਾ ਹੈ |
ਸਿੱਖਾਂ ਦੇ ਧਰਮ ਪਰਿਵਰਤਨ ਨੂੰ ਲੈ ਕੇ ਅੱਜ ਇਕ ਵਿਸ਼ੇਸ਼ ਮੀਟਿੰਗ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਚ ਹੋਈ, ਜਿਸ ਦੇ ਵਿੱਚ ਵਿਸ਼ੇਸ਼ ਤੌਰ ‘ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ (Giani Harpreet Singh) ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਕ੍ਰਿਸਚੀਅਨ ਧਰਮ ਦੇ ਪਾਸਟਰਾਂ ਤੇ ਵਿਚਕਾਰ ਹੋਈ | ਜਿਸ ਦੇ ਵਿਚ ਉਹਨਾਂ ਨੇ ਧਰਮ ਪਰਿਵਰਤਨ ਨੂੰ ਲੈ ਕੇ ਨਕਲੀ ਬਣੇ ਪਾਸਟਰ ਜੋ ਕਿ ਜਬਰੀ ਧਰਮ ਪਰਿਵਰਤਨ ਕਰਵਾ ਰਹੇ ਹਨ ਅਤੇ ਨਕਲੀ ਚਮਤਕਾਰ ਕਰਕੇ ਕਿਸੇ ਦੀਆਂ ਬਿਮਾਰੀਆਂ ਠੀਕ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ |
ਇਸਦੇ ਨਾਲ ਹੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਕਿਹਾ ਕਿ ਕੁਝ ਸਿੱਖਾਂ ਨੂੰ ਗੁੰਮਰਾਹ ਕਰ ਕੇ ਈਸਾਈ ਧਰਮ ‘ਚ ਸ਼ਾਮਲ ਕੀਤਾ ਜਾ ਰਿਹਾ ਹੈ |ਪੰਜਾਬ ‘ਚ ਅਜਿਹੀਆਂ ਕਈ ਘਟਨਾਂਵਾਂ ਵਾਪਰੀਆਂ ਹਨ | ਉਨ੍ਹਾਂ ਕਿਹਾ ਇਨ੍ਹਾਂ ਨਕਲੀ ਪਾਸਟਰਾਂ ਨੂੰ ਬਾਹਰ ਤੋਂ ਫੰਡਿੰਗ ਕੀਤੀ ਜਾਂਦੀ ਹੈ, ਇਸਾਈ ਧਰਮ ਦੇ ਆਗੂ ਨੇ ਵੀ ਇਹ ਗੱਲ ਮੰਨੀ ਹੈ | ਉਨ੍ਹਾਂ ਕਿਹਾ ਕਿ ਅਸੀਂ ਸਿੱਖ-ਇਸਾਈ ਭਾਈਚਾਰਕ ਸਾਂਝ ਨੂੰ ਕਾਇਮ ਰੱਖਾਂਗੇ |
ਇਸ ਸਬੰਧ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੋਏ ਪਾਸਟਰਾਂ ਨੇ ਇਹ ਗੱਲ ਦਾ ਮੀਡੀਆ ਅਤੇ ਸਿੱਖ ਵਿਦਵਾਨ ਅੱਗੇ ਇਹ ਗੱਲ ਸੱਚ ਦਾ ਪੱਖ ਰੱਖਿਆ ਕਿ ਅਜਿਹਾ ਚਮਤਕਾਰ ਨਹੀਂ ਹੋ ਸਕਦਾ | ਇਨ੍ਹਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਤੁਹਾਡਾ ਵਿਸ਼ਵਾਸ ਤੁਹਾਨੂੰ ਬਦਲਦਾ ਹੈ | ਕਿਸੇ ਨੂੰ ਬਿਮਾਰੀ ਨੂੰ ਡਾਕਟਰ ਦੀ ਦਵਾਈ ਠੀਕ ਕਰਦੀ ਹੈ | ਉਨ੍ਹਾਂ ਨੇ ਇਸ ਸੰਬੰਧੀ ਭਾਰਤ ਸਰਕਾਰ ਨੂੰ ਸ਼ਿਕਾਇਤ ਕੀਤੀ ਹੈ, ਤਾਂ ਜੋ ਇਨ੍ਹਾਂ ਨਕਲੀ ਪਾਸਟਰਾਂ ਖ਼ਿਲਾਫ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਕਿਸੇ ਨੂੰ ਜ਼ਬਰਦਸਤੀ ਜਾ ਉਨ੍ਹਾਂ ਦੇ ਧਰਮ ਖ਼ਿਲਾਫ ਭੜਕਾ ਕੇ ਸ਼ਾਮਲ ਕਰਨਾ ਗ਼ਲਤ ਹੈ | ਉਨ੍ਹਾਂ ਕਿਹਾ ਕਿ ਕਿਸੇ ਦਾ ਜਬਰੀ ਧਰਮ ਪਰਿਵਰਤਨ ਕਰਕੇ ਸੱਚਾ ਕ੍ਰਿਸਚਨ ਨਹੀਂ ਬਣ ਸਕਦਾ |