June 30, 2024 6:40 pm
Jyotiraditya Scindia

CM ਭਗਵੰਤ ਮਾਨ ਨੂੰ ਫਲਾਈਟ ਤੋਂ ਉਤਾਰੇ ਜਾਣ ਦੇ ਮਾਮਲੇ ਦੀ ਸਾਰੇ ਤੱਥਾਂ ਦੀ ਕਰਾਂਗੇ ਜਾਂਚ: ਜੋਤੀਰਾਦਿੱਤਿਆ ਸਿੰਧੀਆ

ਚੰਡੀਗੜ੍ਹ 20 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਆਪਣੀ ਜਰਮਨੀ ਫੇਰੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ । ਦਰਅਸਲ ਲੁਫਥਾਂਸਾ ਏਅਰਲਾਈਨਜ਼ ਨੇ ਜਰਮਨੀ ਤੋਂ ਪਰਤਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਲਾਈਟ ਤੋਂ ਉਤਾਰ ਦਿੱਤਾ ਸੀ। ਇਸਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਪਹਿਲਾਂ ਹੀ ਵਿਰੋਧੀ ਧਿਰ ਦੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਹੈ ਕਿ ਭਗਵੰਤ ਮਾਨ ਨੂੰ ਨਸ਼ੇ ਕਾਰਨ ਫਲਾਈਟ ਤੋਂ ਉਤਾਰਿਆ ਗਿਆ ਸੀ |

ਇਸ ‘ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ (Jyotiraditya Scindia) ਨੇ ਬਿਆਨ ਦਿੱਤਾ ਅਤੇ ਕਿਹਾ ਕਿ ਅਸੀਂ ਸਾਰੇ ਤੱਥਾਂ ਦੀ ਜਾਂਚ ਕਰਾਂਗੇ। ਲੁਫਥਾਂਸਾ ਦੇ ਜਹਾਜ਼ ਤੋਂ ਇਸ ਮਾਮਲੇ ਦਾ ਪੂਰਾ ਡਾਟਾ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭੇਜੀ ਗਈ ਬੇਨਤੀ ਦੇ ਅਧਾਰ ‘ਤੇ ਨਿਸ਼ਚਤ ਤੌਰ ‘ਤੇ ਇਸ ਦੀ ਜਾਂਚ ਕੀਤੀ ਜਾਵੇਗੀ |