Site icon TheUnmute.com

Amit Shah: ਜੰਮੂ-ਕਸ਼ਮੀਰ ‘ਚ ਅ.ਤਿ.ਵਾ.ਦ ਨੂੰ ਪਤਾਲ ‘ਚ ਦਫਨ ਕਰ ਦੇਵਾਂਗੇ: ਅਮਿਤ ਸ਼ਾਹ

Amit Shah

ਚੰਡੀਗੜ੍ਹ, 16 ਸਤੰਬਰ 2024: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਰੈਲੀ ਦੌਰਾਨ ਨੈਸ਼ਨਲ ਕਾਨਫਰੰਸ ਤੇ ਕਾਂਗਰਸ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ | ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ‘ਚ ਅ.ਤਿ.ਵਾ.ਦ ਨੂੰ ਪਤਾਲ ‘ਚ ਦਫਨ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਅ.ਤਿ.ਵਾ.ਦ ਨੂੰ ਬੜਾਵਾ ਦੇਣ ਵਾਲੀਆਂ ਤਾਕਤਾਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ |

ਅਮਿਤ ਸ਼ਾਹ (Amit Shah) ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਇਸ ਅਬਦੁੱਲਾ ਪਰਿਵਾਰ ਨੂੰ ਗੱਦਾਰ ਕਿਹਾ, ਉਨ੍ਹਾਂ ਨੂੰ ਅ.ਤਿ.ਵਾ.ਦ ਲਈ ਜ਼ਿੰਮੇਵਾਰ ਠਹਿਰਾਇਆ, ਉਮਰ ਅਬਦੁੱਲਾ ਦੇ ਦਾਦਾ ਨੂੰ ਸਾਲਾਂ ਤੱਕ ਜੇਲ੍ਹ ‘ਚ ਰੱਖਿਆ। ਅੱਜ ਰਾਹੁਲ ਅਤੇ ਅਬਦੁੱਲਾ ਜਿੱਤਣ ਲਈ ILU ILU ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਧਾਰਾ 370 ਨੂੰ ਹਟਾਉਣਾ ਹੁਣ ਇਤਿਹਾਸ ਦਾ ਇੱਕ ਪੰਨਾ ਬਣ ਗਿਆ ਹੈ। ਭਾਰਤ ਦੇ ਸੰਵਿਧਾਨ ‘ਚ ਧਾਰਾ 370 ਲਈ ਹੁਣ ਕੋਈ ਥਾਂ ਨਹੀਂ ਹੈ। ‘ਜੰਮੂ-ਕਸ਼ਮੀਰ ਦੀ ਇਹ ਚੋਣ ਸਪੱਸ਼ਟ ਤੌਰ ‘ਤੇ ਦੋ ਤਾਕਤਾਂ ਵਿਚਕਾਰ ਹੈ। ਇੱਕ ਪਾਸੇ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਹੈ ਅਤੇ ਦੂਜੇ ਪਾਸੇ ਭਾਜਪਾ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਉਹ ਧਾਰਾ 370 ਨੂੰ ਵਾਪਸ ਲਿਆਏਗੀ। ਜੋ ਰਾਖਵਾਂਕਰਨ ਅੱਜ ਪਹਾੜੀਆਂ ਅਤੇ ਗੁਰਜਰ ਭਰਾਵਾਂ ਨੂੰ ਮਿਲਿਆ ਹੈ, ਉਹ ਧਾਰਾ 370 ਤਹਿਤ ਨਹੀਂ ਦਿੱਤਾ ਜਾ ਸਕਦਾ ਸੀ |

Exit mobile version