July 5, 2024 8:50 pm
S Jaishankar

ਸ਼੍ਰੀਲੰਕਾ ਦੇ ਆਰਥਿਕ ਸੰਕਟ ਤੋਂ ਸਾਨੂੰ ਸਬਕ ਲੈਣ ਦੀ ਜ਼ਰੂਰਤ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ

ਚੰਡੀਗੜ੍ਹ 19 ਜੁਲਾਈ 2022: ਵਿਦੇਸ਼ ਮੰਤਰੀ ਐੱਸ ਜੈਸ਼ੰਕਰ (S Jaishankar) ਨੇ ਮੰਗਲਵਾਰ ਨੂੰ ਇੱਕ ਸਰਬ-ਪਾਰਟੀ ਮੀਟਿੰਗ ਵਿੱਚ ਕਿਹਾ ਕਿ ਸ਼੍ਰੀਲੰਕਾ ਇੱਕ ਬਹੁਤ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਤੋਂ ਵਿੱਤੀ ਸੂਝ-ਬੂਝ, ਜ਼ਿੰਮੇਵਾਰ ਪ੍ਰਸ਼ਾਸਨ ਅਤੇ ਮੁਫ਼ਤ ਦੇ ਸੱਭਿਆਚਾਰ ਤੋਂ ਦੂਰ ਰਹਿਣ ਬਾਰੇ ਸਬਕ ਸਿੱਖਣਾ ਚਾਹੀਦਾ ਹੈ। ਸਰਕਾਰ ਨੇ ਸ਼੍ਰੀਲੰਕਾ ਸੰਕਟ ‘ਤੇ ਮੰਗਲਵਾਰ ਨੂੰ ਸਰਬ-ਪਾਰਟੀ ਮੀਟਿੰਗ ਬੁਲਾਈ ਗਈ |

ਸਰਕਾਰ ਦੀ ਤਰਫੋਂ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ, ਜਦੋਂ ਕਿ ਵਿਰੋਧੀ ਧਿਰ ਵੱਲੋਂ ਕਾਂਗਰਸ ਦੇ ਪੀ. ਚਿਦੰਬਰਮ ਅਤੇ ਮਾਨਿਕਮ ਟੈਗੋਰ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਸ਼ਰਦ ਪਵਾਰ ਅਤੇ ਟੀਆਰ ਬੱਲੂ ਅਤੇ ਐਮਐਮ ਅਬਦੁੱਲਾ ਨੇ ਹਿੱਸਾ ਲਿਆ। ਉਨ੍ਹਾਂ ਕਿਹਾ, “ਅਸੀਂ ਤੁਹਾਨੂੰ ਸਾਰਿਆਂ ਨੂੰ ਸਰਬ-ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਨ ਦਾ ਕਾਰਨ ਇਹ ਹੈ ਕਿ… ਇਹ ਇੱਕ ਬਹੁਤ ਗੰਭੀਰ ਸੰਕਟ ਹੈ ਅਤੇ ਜੋ ਅਸੀਂ ਸ਼੍ਰੀਲੰਕਾ ਵਿੱਚ ਦੇਖ ਰਹੇ ਹਾਂ, ਉਹ ਕਈ ਤਰੀਕਿਆਂ ਨਾਲ ਬੇਮਿਸਾਲ ਹੈ।”

ਐੱਸ ਜੈਸ਼ੰਕਰ (S Jaishankar) ਨੇ ਕਿਹਾ, ”ਮਾਮਲਾ ਇਕ ਨਜ਼ਦੀਕੀ ਗੁਆਂਢੀ ਨਾਲ ਸਬੰਧਤ ਹੈ ਅਤੇ ਇਸ ਦੇ ਨੇੜੇ ਹੋਣ ਕਾਰਨ ਅਸੀਂ ਕੁਦਰਤੀ ਤੌਰ ‘ਤੇ ਨਤੀਜਿਆਂ ਨੂੰ ਲੈ ਕੇ ਚਿੰਤਤ ਹਾਂ।” ਕੁਝ ਲੋਕ ਦਾ ਸਵਾਲ ਹੈ ਕੀ ਭਾਰਤ ‘ਚ ਅਜਿਹੀ ਸਥਿਤੀ ਆ ਸਕਦੀ ਹੈ ? ਇਸ ‘ਤੇ ਉਨ੍ਹਾਂ ਕਿਹਾ ਕਿ ਇਹ ਗਲਤ ਤੁਲਨਾ ਹੈ । ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਤੋਂ ਆਉਣ ਵਾਲਾ ਸਬਕ ਬਹੁਤ ਮਜ਼ਬੂਤ ​​ਹੈ। ਇਹ ਸਬਕ ਵਿੱਤੀ ਸੂਝ-ਬੂਝ, ਜ਼ਿੰਮੇਵਾਰ ਪ੍ਰਸ਼ਾਸਨ ਹਨ ਅਤੇ ਇੱਥੇ ਮੁਫ਼ਤ ਦਾ ਸੱਭਿਆਚਾਰ ਨਹੀਂ ਹੋਣਾ ਚਾਹੀਦਾ।