Site icon TheUnmute.com

ਸਾਨੂੰ ਹਾਈਬ੍ਰਿਡ ਯੁੱਧ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ : ਏਅਰ ਚੀਫ ਮਾਰਸ਼ਲ ਵੀ.ਕੇ ਚੌਧਰੀ

Air Chief Marshal Vivek Ram Chaudhari

ਚੰਡੀਗੜ੍ਹ 20 ਸਤੰਬਰ 2022: ਦਿੱਲੀ ‘ਚ ਇੰਡੀਆ ਡਿਫੈਂਸ ਕਨਕਲੇਵ ‘ਚ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ (Air Chief Marshal Vivek Ram Chaudhari) ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਾਡੇ ਗੁਆਂਢੀ ਮੁਲਕਾਂ ਵਿੱਚ ਸੁਰੱਖਿਆ ਦਾ ਆਦਰਸ਼ ਮਾਹੌਲ ਨਹੀਂ ਹੈ।

ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਾਨੂੰ ਹਮੇਸ਼ਾ ਹਾਈਬ੍ਰਿਡ ਯੁੱਧ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤਾਂ ਨੂੰ ਦੇਖਦੇ ਹੋਏ ਕਿ ਦੇਸ਼ ਨੂੰ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਈਬ੍ਰਿਡ ਜੰਗਾਂ ਵਿਚ ਮੁਹਾਰਤ ਹਾਸਲ ਕਰਨਾ ਵੱਡੀ ਚੁਣੌਤੀ ਹੈ, ਦੇਸ਼ ਨੂੰ ਅਜਿਹੀ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ।

ਇਸ ਕਨਕਲੇਵ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਯੂਕਰੇਨ ‘ਚ ਚੱਲ ਰਹੀ ਜੰਗ ਦਾ ਅਸਰ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲ ਰਿਹਾ ਹੈ। ਪੂਰੀ ਦੁਨੀਆ ਆਰਥਿਕ ਮੰਦੀ ਦੀ ਲਪੇਟ ਵਿੱਚ ਆ ਰਹੀ ਹੈ। ਕਈ ਛੋਟੇ ਦੇਸ਼ ਪਹਿਲਾਂ ਹੀ ਮਹਿੰਗਾਈ ਕਾਰਨ ਸਿਆਸੀ ਅਤੇ ਆਰਥਿਕ ਅਸਥਿਰਤਾ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਮਾਹੌਲ ਵਿਚ ਵੀ ਸਾਡੀ ਅਰਥਵਿਵਸਥਾ ਨੇ ਮਜ਼ਬੂਤ ​​ਰਿਕਵਰੀ ਦਿਖਾਈ ਹੈ।

Exit mobile version