ਅਰਿੰਦਮ ਬਾਗਚੀ

ਯੂਕਰੇਨ ਦੇ ਸੁਮੀ ‘ਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਬਹੁਤ ਚਿੰਤਤ ਹਾਂ: ਅਰਿੰਦਮ ਬਾਗਚੀ

ਚੰਡੀਗੜ੍ਹ 05 ਮਾਰਚ 2022: ਰੂਸ -ਯੂਕਰੇਨ ਜੰਗ ਕਾਰਨ ਯੂਕਰੇਨ ‘ਚ ਫਸੇ ਭਾਰਤੀਆਂ ਲਈ ਸਰਕਾਰ ਨੇ ਨਵੀ ਹਦਾਇਤ ਜਾਰੀ ਕੀਤੀ ਹੈ | ਇਸ ਦੌਰਾਨ ਸਰਕਾਰ ਵਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਅਪੀਲ ਕੀਤੀ ਕਿ ਅਸੀਂ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ‘ਚ ਸੁਚੇਤ ਅਤੇ ਸੁਰੱਖਿਅਤ ਰਹਿਣ।

ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ‘ਤੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਗੈਰ- ਜਰੂਰੀ ਜੋਖ਼ਮ ਨਾ ਲੈਣ ਲਈ ਕਿਹਾ ਗਿਆ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਅਤੇ ਸਾਡੇ ਦੂਤਾਵਾਸ ਵਿਦਿਆਰਥੀਆਂ ਨਾਲ ਲਗਾਤਾਰ ਸੰਪਰਕ ‘ਚ ਹਨ|ਅਸੀਂ ਯੂਕਰੇਨ ਦੇ ਸੁਮੀ ‘ਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਬਹੁਤ ਚਿੰਤਤ ਹਾਂ। ਰੂਸ ਅਤੇ ਯੂਕਰੇਨ ਦੀਆਂ ਸਰਕਾਰਾਂ ‘ਤੇ ਸਾਡੇ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਗਲਿਆਰਾ ਬਣਾਉਣ ਲਈ ਤੁਰੰਤ ਜੰਗਬੰਦੀ ਲਈ ਕਈ ਚੈਨਲਾਂ ਰਾਹੀਂ ਜ਼ੋਰਦਾਰ ਦਬਾਅ ਪਾਇਆ ਜਾ ਰਿਹਾ ਹੈ|

Scroll to Top