Site icon TheUnmute.com

ਅਸੀ ਯੂਕਰੇਨ ਨਾਲ ਗੱਲਬਾਤ ਲਈ ਤਿਆਰ, ਪਰ ਪੱਛਮੀ ਦੇਸ਼ ਯੂਕਰੇਨ ਨੂੰ ਕਰ ਰਹੇ ਨੇ ਹਥਿਆਰ ਸਪਲਾਈ: ਰੂਸ

Russia

ਚੰਡੀਗੜ੍ਹ 01 ਨਵੰਬਰ 2022: ਰੂਸੀ ਦੂਤਘਰ ਯੂਕਰੇਨ ਨਾਲ ਜੰਗ ਦੇ ਵਿਚਕਾਰਉਨ੍ਹਾਂ ਖ਼ਬਰਾਂ ਨੂੰ ਖਾਰਜ ਕੀਤਾ ਹੈ ਜਿਨ੍ਹਾ ਵਿੱਚ ਕਿਹਾ ਗਿਆ ਕਿ ਰੂਸ (Russia) ਯੂਕਰੇਨ ਨਾਲ ਗੱਲਬਾਤ ਲਈ ਤਿਆਰ ਨਹੀਂ ਹੈ। ਭਾਰਤ ਵਿੱਚ ਰੂਸੀ ਦੂਤਘਰ ਨੇ ਕਿਹਾ ਕਿ ਅਸੀਂ ਮੀਡੀਆ ਵਿੱਚ ਫੈਲੀ ਇਸ ਸੂਚਨਾ ਨੂੰ ਰੱਦ ਕਰਦੇ ਹਾਂ ਕਿ ਅਸੀਂ ਯੂਕਰੇਨ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹਾਂ। ਦੂਤਾਵਾਸ ਨੇ ਕਿਹਾ ਕਿ ਸਮੂਹ ਪੱਛਮੀ ਯੂਕਰੇਨ ਨੂੰ ਹੋਰ ਹਥਿਆਰਾਂ ਦੀ ਸਪਲਾਈ ਕਰਨਾ ਜਾਰੀ ਰੱਖ ਰਿਹਾ ਹੈ, ਅਰਬਾਂ ਡਾਲਰ ਖਰਚ ਕਰ ਰਿਹਾ ਹੈ ਜੋ ਦਰਸਾਉਂਦਾ ਹੈ ਕਿ ਉਹ ਕੂਟਨੀਤੀ ਲਈ ਵਚਨਬੱਧ ਨਹੀਂ ਹਨ।

ਦੱਸ ਦਈਏ ਕਿ ਰੂਸ (Russia) ਅਤੇ ਯੂਕਰੇਨ ਵਿਚਾਲੇ ਕਰੀਬ ਅੱਠ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਗਾਤਾਰ ਹਮਲੇ ਕਰ ਰਹੇ ਹਨ, ਜਦਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੀ ਝੁਕਣ ਲਈ ਤਿਆਰ ਨਹੀਂ ਹਨ ਅਤੇ ਮੂੰਹਤੋੜ ਜਵਾਬ ਦੇ ਰਹੇ ਹਨ।

ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਪਰ ਹੁਣ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ। ਹਾਲਾਂਕਿ 23 ਅਕਤੂਬਰ ਨੂੰ ਯੂਕਰੇਨ ਨੂੰ ਲੈ ਕੇ ਰੂਸ ਅਤੇ ਅਮਰੀਕਾ ਵਿਚਾਲੇ ਅਹਿਮ ਗੱਲਬਾਤ ਹੋਈ ਸੀ। ਇਹ ਗੱਲਬਾਤ ਅਮਰੀਕਾ ਅਤੇ ਰੂਸ ਦੇ ਰੱਖਿਆ ਮੰਤਰੀਆਂ ਵਿਚਾਲੇ ਹੋਈ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਯੂਕਰੇਨ (Ukraine) ਦੀ ਸਥਿਤੀ ‘ਤੇ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਆਸਟਿਨ ਨੇ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਵਿਚਕਾਰ ਗੱਲਬਾਤ ਜਾਰੀ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਗੱਲਬਾਤ ਦੌਰਾਨ ਯੂਕਰੇਨ ਦੀ ਸਥਿਤੀ ਸਮੇਤ ਅੰਤਰਰਾਸ਼ਟਰੀ ਸੁਰੱਖਿਆ ਦੇ ਸਮਕਾਲੀ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।

Exit mobile version