Site icon TheUnmute.com

ਮੁਖ ਮੰਤਰੀ ਭਗਵੰਤ ਮਾਨ ਦੇ ਧੀ-ਪੁੱਤ ਨੇ ਕਿਹਾ, ਸਾਨੂੰ ਆਪਣੇ ਪਿਤਾ ‘ਤੇ ਮਾਣ

Bhagwant Mann's son

ਚੰਡੀਗੜ੍ਹ 16 ਮਾਰਚ 2022: ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਭਗਵੰਤ ਮਾਨ (Bhagwant Mann) ਨੇ ਅੱਜ ਪੰਜਾਬ ਮੁਖ ਮੰਤਰੀ ਦੀ ਸਹੁੰ ਚੁੱਕੀ | ਇਸ ਮੌਕੇ ‘ਤੇ ਸੀਐੱਮ ਭਗਵੰਤ ਮਾਨ ਦੇ ਧੀ ਸੀਰਤ ਤੇ ਪੁੱਤ ਦਿਲਸ਼ਾਨ ਮਾਨ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਦੋਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ‘ਤੇ ਮਾਣ ਹੈ। ਸੀਐੱਮ ਭਗਵੰਤ ਮਾਨ ਦੇ ਧੀ-ਪੁੱਤ ਆਪਣੀ ਮਾਂ ਨਾਲ ਅਮਰੀਕਾ ਰਹਿੰਦੇ ਹਨ ਤੇ ਉਹ ਆਪਣੇ ਪਿਤਾ ਦੀ ਸਹੁੰ ਚੁੱਕ ਸਮਾਗਮ ਲਈ ਸਪੈਸ਼ਲ ਅਮਰੀਕਾ ਤੋਂ ਆਏ।

ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ 2015 ‘ਚ ਅਲੱਗ ਹੋ ਗਏ ਸਨ। ਇਸ ਤੋਂ ਬਾਅਦ ਦੋਨੋ ਬੱਚੇ ਇੰਦਰਪ੍ਰੀਤ ਨਾਲ ਅਮਰੀਕਾ ਰਹਿਣ ਲੱਗ ਪਏ ਸਨ। 2014 ‘ਚ ਮਾਨ ਲਈ ਲੋਕ ਸਭਾ ਚੋਣਾਂ ਚ ਇੰਦਰਪ੍ਰੀਤ ਕੌਰ ਨੇ ਸਾਥ ਦਿੱਤਾ ਸੀ ਅਤੇ ਸੰਗਰੂਰ ‘ਚ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਮਾਨ 2014 ‘ਚ ਪਹਿਲੀ ਵਾਰ ਲੋਕ ਸਭਾ ਲਈ ਚੋਣ ਲੜੇ ਸਨ।

Exit mobile version