ਚੰਡੀਗੜ੍ਹ 27 ਜੁਲਾਈ 2022: ਬੰਗਾਲ ਅਧਿਆਪਕ ਘੁਟਾਲੇ ‘ਚ ਗ੍ਰਿਫਤਾਰ ਉਦਯੋਗ ਮੰਤਰੀ ਪਾਰਥ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ (Arpita Mukherjee) ਦੇ ਬੇਲਘਰੀਆ ਦੇ ਰਥਤਲਾ ਸਥਿਤ ਫਲੈਟ ‘ਚੋਂ ਵੱਡੀ ਮਾਤਰਾ ‘ਚ ਨਕਦੀ ਮਿਲਣ ਦੀ ਖਬਰ ਹੈ। ਇਸ ਖਬਰ ਤੋਂ ਬਾਅਦ ਈਡੀ ਦੇ ਉੱਚ ਅਧਿਕਾਰੀ ਫਲੈਟ ‘ਤੇ ਪਹੁੰਚ ਗਏ ਹਨ।
ਸੂਤਰਾਂ ਮੁਤਾਬਕ ਈਡੀ ਨੇ ਪੈਸੇ ਗਿਣਤੀ ਲਈ ਲਈ ਚਾਰ ਮਸ਼ੀਨਾਂ ਮੰਗਵਾਈਆਂ ਹਨ। ਸੂਤਰਾਂ ਅਨੁਸਾਰ ਹੁਣ ਤੱਕ ਇੱਥੋਂ 5 ਕਿਲੋ ਸੋਨੇ ਤੋਂ ਇਲਾਵਾ 28 ਕਰੋੜ ਰੁਪਏ ਦੀ ਹੋਰ ਨਕਦੀ ਬਰਾਮਦ ਹੋਈ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਗਿਣਤੀ ਜਾਰੀ ਸੀ। ਅਰਪਿਤਾ ਦੇ ਫਲੈਟ ਤੋਂ ਪਹਿਲਾਂ 21 ਕਰੋੜ ਰੁਪਏ ਮਿਲੇ ਸਨ। ਇਸ ਤਰ੍ਹਾਂ ਹੁਣ ਤੱਕ ਕੁੱਲ 36 ਕਰੋੜ ਰੁਪਏ ਦੀ ਬਰਾਮਦ ਹੋ ਚੁੱਕੇ ਹਨ |