ਚੰਡੀਗੜ੍ਹ, 03 ਅਗਸਤ 2024: ਕੇਰਲ ਦੇ ਵਾਇਨਾਡ (Wayanad) ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਕਾਫ਼ੀ ਤਬਾਹੀ ਮਚਾਈ | ਭਾਰਤੀ ਫੌਜ ਅਤੇ NDRF ਸਮੇਤ ਰਾਹਤ ਟੀਮਾਂ ਜ਼ਮੀਨ ਖਿਸਕਣ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਪੰਜਵੇਂ ਦੀ ਵੀ ਜੁਟੀਆਂ ਹੋਈਆਂ ਹਨ | ਮਿਲੀ ਜਾਣਕਰੀ ਮੁਤਾਬਕ ਵਾਇਨਾਡ ‘ਚ ਮ੍ਰਿਤਕਾਂ ਦਾ ਅੰਕੜਾ 300 ਤੋਂ ਪਾਰ ਕਰ ਗਿਆ ਅਤੇ ਇਹ ਅੰਕੜਾ ਹੋਰ ਵਧਣ ਦਾ ਖਦਸ਼ਾ ਹੈ | ਇਸਦੇ ਹੀ ਵੱਡੀ ਗਿਣਤੀ ‘ਚ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ |
ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਵਿਕਾਸ ਰਾਣਾ ਨੇ ਦੱਸਿਆ ਕਿ ਕੱਲ੍ਹ ਵਾਂਗ ਅੱਜ ਵੀ ਵੱਖ-ਵੱਖ ਜ਼ੋਨਾਂ ਲਈ ਵੱਖ-ਵੱਖ ਟੀਮਾਂ ਬਣਾਈਆਂ ਜਾਣਗੀਆਂ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕ ਵੀ ਰਾਹਤ ਅਤੇ ਬਚਾਅ ਕਾਰਜਾਂ ‘ਚ ਮੱਦਦ ਕਰ ਰਹੇ ਹਨ। ਕੇਰਲ ਦੇ ਏਡੀਜੀਪੀ (ਲਾਅ ਐਂਡ ਆਰਡਰ) ਐਮ.ਆਰ. ਅਜੀਤ ਕੁਮਾਰ ਨੇ ਦੱਸਿਆ ਕਿ ਪੂਰੇ ਖੇਤਰ ਨੂੰ 6 ਜ਼ੋਨਾਂ ‘ਚ ਵੰਡਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਹੁਣ ਤੱਕ ਉਨ੍ਹਾਂ ਨੂੰ 400 ਜਣਿਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ, ਸਾਡੇ ਕੋਲ ਜ਼ਿਆਦਾ ਅੰਕੜੇ ਨਹੀਂ ਹਨ। ਇਸਦੇ ਨਾਲ ਹੀ 187 ਜਣਿਆਂ ਨੂੰ ਹਸਪਤਾਲਾਂ ਤੋਂ ਛੁੱਟੀ ਵੀ ਦਿੱਤੀ ਹੈ।