July 2, 2024 10:15 pm
PATIALA

CM ਚੰਨੀ ਖਿਲਾਫ ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਵੱਲੋਂ ਪੱਕਾ ਮੋਰਚਾ ਲਗਾ ਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਚੰਡੀਗੜ੍ਹ 18 ਨਵੰਬਰ 2021 : ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਅਤੇ ਅੰਨਰਿਵਾਈਜ਼ਡ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਪੇ ਪੈਰਿਟੀ ਬਹਾਲ ਕਰਾਉਣ ਲਈ 24 ਤਰੀਕ ਨੂੰ ਖਰੜ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ।
ਯੂਨੀਅਨ ਦੇ ਆਗੂਆਂ ਨੇ ਅੱਜ ਪਟਿਆਲਾ ਵਿਖੇ ਆਪਣੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮੁਲਾਜ਼ਮਾਂ ਦੇ ਬਣਦੇ ਹੱਕਾਂ ਤੇ ਡਾਕਾ ਮਾਰਿਆ ਅਤੇ ਪੇ ਪੈਰਿਟੀ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਯੂਨੀਅਨ ਦੇ ਆਗੂਆਂ ਨੂੰ ਇਸ ਦਾ ਕਾਫੀ ਖਮਿਆਜ਼ਾ ਭੁਗਤਣਾ ਪੈ ਰਿਹਾ ਅਤੇ ਸਿਰਫ਼ ਉਨ੍ਹਾਂ ਦੇ ਆਗੂਆਂ ਨੂੰ ਚੰਨੀ ਸਰਕਾਰ ਲਾਰਿਆਂ ਵਿਚ ਰੱਖ ਰਹੀ ਹੈ ਪਰ ਹੁਣ ਯੂਨੀਅਨ ਦੇ ਆਗੂ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ 24 ਤਾਰੀਖ ਨੂੰ ਖਰੜ ਵਿਖੇ ਇੱਕ ਪੱਕਾ ਮੋਰਚਾ ਲਗਾ ਕੇ ਸਰਕਾਰ ਦੇ ਖਿਲਾਫ ਇੱਟ ਨਾਲ ਇੱਟ ਖੜਕਾਉਣ ਲਈ ਤਿਆਰ ਨੇ ਉੱਥੇ ਹੀ ਆਗੂਆਂ ਨੇ ਕਿਹਾ ਪੰਜਾਬ ਦੀ ਕੈਬਨਿਟ ਵਿਚ ਚਿਹਰੇ ਉਹੀ ਨੇ ਅਤੇ ਸਿਰਫ਼ ਮਖੌਟੇ ਬਦਲੇ ਗਏ ਨੇ ਇਸ ਮੌਕੇ ਅੱਜ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਮੁਕੇਸ਼ ਕੰਡਾ ਜਨਰਲ ਸਕੱਤਰ ਪੰਜਾਬ,ਗੁਰਦੇਵ ਸਿੰਘ ਸਿਰਸਵਾਲ ਮੀਤ ਪ੍ਰਧਾਨ,ਗੋਪਾਲ ਚੰਦ, ਵਿਜੇ ਕੁਮਾਰ,ਦਰਸ਼ਨ ਸਿੰਘ ਬਹਾਦਰਗਡ਼੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਨੀਅਨ ਦੇ ਆਗੂ ਹਾਜ਼ਰ ਸਨ,