Site icon TheUnmute.com

ਜਲ ਸਰੋਤ ਵਿਭਾਗ ਨੇ ਪਹਿਲੀ ਵਾਰ ਲਗਭਗ 900 ਥਾਵਾਂ ‘ਤੇ ਪਾਣੀ ਪਹੁੰਚਾਇਆ: ਚੇਤਨ ਸਿੰਘ ਜੌੜਾਮਾਜਰਾ

Chetan Singh Jouramajra

ਚੰਡੀਗੜ੍ਹ, 28 ਜੂਨ 2024: ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jouramajra) ਨੇ ਕਿਹਾ ਕਿ ਪਿਛਲੇ ਸਾਲ ਪਹਿਲੀ ਵਾਰ ਲਗਭਗ 900 ਥਾਵਾਂ ‘ਤੇ ਵਿਭਾਗ ਨੇ ਪਾਣੀ ਪਹੁੰਚਾਇਆ ਹੈ, ਉਨ੍ਹਾਂ ਕਿਹਾ ਕਿਹਾ ‘ਚ ਕੁਝ ਥਾਵਾਂ 35-40 ਸਾਲਾਂ ਤੋਂ ਸੁੱਕੀਆਂ ਪਈਆਂ ਸਨ।

ਜੌੜਾਮਾਜਰਾ (Chetan Singh Jouramajra) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਾਉਣ, ਨਹਿਰਾਂ, ਮਾਈਨਰਾਂ ਅਤੇ ਰਜਬਾਹਿਆਂ ਨੂੰ ਸੁਰਜੀਤ ਕਰਨ ਸਮੇਤ ਹੋਰ ਪਾਣੀ ਪ੍ਰਬੰਧਨ ਲਈ ਕੰਮ ਕਰ ਰਹੀ ਹੈ | ਇਸ ਸਾਲ 114 ਸਥਾਨਾਂ ‘ਤੇ ਖਾਲਿਆਂ ਨੂੰ ਬਹਾਲ ਕੀਤਾ ਗਿਆ ਹੈ | ਇਨ੍ਹਾਂ ‘ਚ 13 ਖੇਤਰਾਂ ਨੂੰ 40 ਸਾਲ ਬਾਅਦ, 2 ਖੇਤਰਾਂ ਨੂੰ 35 ਸਾਲ ਬਾਅਦ, ਪੰਜ ਖੇਤਰਾਂ ਨੂੰ 25 ਸਾਲ ਬਾਅਦ ਅਤੇ ਲਗਭਗ 50 ਖੇਤਰਾਂ ਨੂੰ 18 ਸਾਲ ਬਾਅਦ ਪਾਣੀ ਮਿਲਿਆ ਹੈ |

ਇਹ ਖੇਤਰ ਮੋਹਾਲੀ, ਕਪੂਰਥਲਾ, ਜਲੰਧਰ, ਫ਼ਤਹਿਗੜ੍ਹ ਸਾਹਿਬ,ਐਸ.ਬੀ.ਐਸ. ਨਗਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਐਸ.ਏ.ਐਸ. ਨਗਰ,ਮੋਗਾ, ਗੁਰਦਾਸਪੁਰ, ਰੋਪੜ, ਹੁਸ਼ਿਆਰਪੁਰ, ਸੰਗਰੂਰ ਅਤੇ ਮਾਲੇਰਕੋਟਲਾ ਸ਼ਾਮਲ ਹਨ | ਇਸਦੇ ਨਾਲ ਹੀ ਜਲ ਸਰੋਤ ਵਿਭਾਗ ਨੇ ਇਸ ਸਾਲ ਵੀ ਲਗਭਗ 1573 ਖਾਲਿਆਂ ਨੂੰ ਬਹਾਲ ਕੀਤਾ ਹੈ। ਇਸਦੇ ਨਾਲ ਹੀ 18 ਸਾਲਾਂ ਦੇ ਖ਼ੁਸ਼ਕ ਦੌਰ ਉਪਰੰਤ ਕੰਢੀ ਨਹਿਰ ‘ਚ ਪਾਣੀ ਦਾ ਵਹਾਅ ਸ਼ੁਰੂ ਕੀਤਾ ਗਿਆ ਹੈ |

 

Exit mobile version