July 7, 2024 3:38 pm
Washington

ਵਾਸ਼ਿੰਗਟਨ ਡੀ.ਸੀ. ‘ਚ ਹਮਲਾਵਰ ਨੇ ਅਨ੍ਹੇਵਾਹ ਚਲਾਈਆਂ ਗੋਲੀਆਂ, 1 ਵਿਅਕਤੀ ਦੀ ਮੌਤ ਕਈ ਜਖ਼ਮੀ

ਚੰਡੀਗੜ੍ਹ 02 ਅਗਸਤ 2022: ਅਮਰੀਕਾ ਵਿੱਚ ਬਿਡੇਨ ਪ੍ਰਸ਼ਾਸਨ ਦੇ ਸਖ਼ਤ ਕਦਮਾਂ ਦੇ ਬਾਵਜੂਦ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਜ ਵਾਸ਼ਿੰਗਟਨ (Washington) ਡੀਸੀ ਦੇ ਉੱਤਰ-ਪੂਰਬੀ ਖੇਤਰ ਵਿੱਚ ਇੱਕ ਹਮਲਾਵਰ ਨੇ ਭੀੜ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਹਮਲਾਵਰ ਕੌਣ ਸੀ ਅਤੇ ਉਸ ਨੇ ਗੋਲੀ ਕਿਉਂ ਚਲਾਈ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਜਦਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਸ਼ਿੰਗਟਨ ਡੀਸੀ ਪੁਲਿਸ ਮੁਤਾਬਕ ਇਹ ਘਟਨਾ ਕੰਡੋ ਕੰਪਲੈਕਸ ਵਿੱਚ ਵਾਪਰੀ। ਹਮਲਾਵਰ ਨੇ F Avenue NE ਦੇ 1500 ਬਲਾਕ ਵਿੱਚ ਬੈਨਿੰਗ ਕੋਰਟ ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ।

ਇਸ ਦੌਰਾਨ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ (ਐਮਪੀਡੀ) ਅਨੁਸਾਰ ਗੋਲੀਬਾਰੀ ਸੋਮਵਾਰ ਰਾਤ ਕਰੀਬ 8.30 ਵਜੇ ਹੋਈ। ਐਮਪੀਡੀ ਦੇ ਮੁਖੀ ਰੌਬਰਟ ਕੌਂਟੀ ਨੇ ਗੋਲੀਬਾਰੀ ਵਿੱਚ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਇੱਕ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।