ਚੰਡੀਗੜ੍ਹ 01 ਜਨਵਰੀ 2024: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Anil Vij) ਨੇ ਬੀਤੇ ਦਿਨ ਨੂੰ ਆਪਣੇ ਆਵਾਸ ‘ਤੇ ਜਨ ਸਮੱਸਿਆਵਾਂ ਨੂੰ ਸੁਣਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ। ਕੈਥਲ ਤੋਂ ਆਏ ਫਰਿਆਦੀ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਪੁਰਤਗਾਲ ਭੇਜਣ ਦੇ ਲਈ ਇਕ ਏਜੰਟ ਨੇ ਝਾਸਾ ਦਿੱਤਾ ਸੀ ਅਤੇ ਲਗਭਗ ਪੰਜ ਲੱਖ ਰੁਪਏ ਉਨ੍ਹਾਂ ਨੇ ਵੱਖ-ਵੱਖ ਕਿਸ਼ਤਾਂ ਵਿਚ ਏਜੰਟ ਨੂੰ ਦੇ ਦਿੱਤੇ ਸਨ।
ਇਕ ਅਕਤੂਬਰ ਨੂੰ ਉਸ ਦਾ ਭਰਾ ਨਵੀਂ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਇਆ, ਮਗਰ ਏਜੰਟ ਨੇ ਪੁਰਤਗਾਲ ਭੇਜਣ ਦੀ ਥਾ ਉਸ ਦੇ ਭਰਾ ਨੁੰ ਬੇਲਾਰੂਸ ਭੇਜ ਦਿੱਤਾ। ਉਨ੍ਹਾਂ ਨੇ ਦੱਸਿਆ ਗਿਆ ਕਿ ਊਹ ਉੱਥੇ ਸੜਕ ਮਾਰਗ ਤੋਂ ਉਸ ਨੂੰ ਪੁਰਤਗਾਲ ਲੈ ਜਾਣਗੇ, ਮਗਰ ਇਕ ਦਿਨ ਉਸ ਦੇ ਭਰਾ ਦਾ ਫੋਨ ਆਇਆ ਕਿ ਉਹ ਬੇਲਾਰੂ ਦੇ ਜੰਗਲਾਂ ਵਿਚ ਹਨ ਅਤੇ ਇੱਥੋਂ ਉਨ੍ਹਾਂ ਨੁੰ ਪੁਰਤਗਾਲ ਲੈ ਜਾਇਆ ਜਾ ਰਿਹਾ ਹੈ। ਉਸ ਨੇ ਦਸਿਆ ਕਿ ਇਸ ਫੋਨ ਦੇ ਬਾਅਦ ਉਸਦਾ ਕੋਈ ਫੋਨ ਨਹੀਂ ਆਇਆ। ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਉਨ੍ਹਾਂ ਦਾ ਭਰਾ ਕਿੱਥੇ ਹੈ ਅਤੇ ਉਸ ਦਾ ਫੋਨ ਵੀ ਨਹੀਂ ਮਿਲ ਰਿਹਾ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਮਾਮਲੇ ਵਿਚ ਕਬੂਤਰਬਾਜੀ ਲਈ ਗਠਨ ਏਸਆਈਟੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ।
ਪਲਵਲ ਤੋਂ ਆਏ ਆਈਟੀਬੀਪੀ ਦੇ ਜਵਾਨ ਨੇ ਦੋਸ਼ ਲਗਾਇਆ ਕਿ ਕੁੱਝ ਲੋਕਾਂ ਨੇ ਉਸ ਦੇ ਘਰ ‘ਤੇ ਕਬਜਾ ਕਰਨ ਦੀ ਨੀਯਤ ਨਾਲ ਤਾਲਾ ਤੋੜ ਤੋੜਫੋੜ ਅਤੇ ਕੁੱਟਮਾਰ ਕੀਤੀ। ਉਸ ਦੇ ਵੱਲੋਂ ਦਰਜ ਕਰਾਏ ਗਏ ਕੇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਗ੍ਰਹਿ ਮੰਤਰੀ ਨੇ ਏਸਪੀ ਪਲਵਲ ਨੁੰ ਮਾਮਲੇ ਵਿਚ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸੀ ਤਰ੍ਹਾ ਸੇਨਾ ਵਿਚ ਤੈਨਾਤ ਪਲਵਲ ਨਿਵਾਸੀ ਸੇਨਾ ਦੇ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਤੇ ਉਸ ਦੇ ਤਾਊ ਦੇ ਮੁੰਡੇ ਨੂੰ ਝੂਠੇ ਮਾਮਲੇ ਵਿਚ ਫਸਾਇਆ ਗਿਆ ਹੈ, ਮੰਤਰੀ ਵਿਜ ਨੇ ਏਸਪੀ ਨੁੰਹ ਨੂੰ ਮਾਮਲੇ ਦੀ ਮੁੜ ਜਾਂਚ ਦੇ ਨਿਰਦੇਸ਼ ਦਿੱਤੇ।
ਉੱਥੇ ਹੀ, ਸੋਨੀਪਤ ਨਿਵਾਸੀ ਮਹਿਲਾ ਨੇ ਸਹੁਰੇ ਘਰ ਵੱਲੋਂ ਉਸ ਨਾਲ ਮਾਰਕੁੱਟ ਕਰਨ ਦੇ ਦੋਸ਼ ਲਗਾਏ, ਜਿਸ ‘ਤੇ ਪੁਲਿਸ ਕਮਿਸ਼ਨਰ ਸੋਨੀਪਤ ਨੁੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਕਰਨਾਲ ਨਿਵਾਸੀ ਬਜੁਰਗ ਨੇ ਆਪਣੀ ਨੂੰਹ ‘ਤੇ ਝੂਠਾ ਇਲਜਾਮ ਲਗਾ ਕੇ ਉਸ ਨੂੰ ਛੇੜਛਾੜ ਦੇ ਮਾਮਲੇ ਵਿਚ ਫਸਾਉਣ ਦੇ ਦੋਸ਼ ਲਗਾਏ, ਹਿਸਾਰ ਤੋਂ ਆਏ ਵਿਅਕਤੀ ਨੇ ਉਸ ‘ਤੇ ਫਰਜੀ ਮਾਰਕੁੱਟ ਦਾ ਮਾਮਲਾ ਦਰਜ ਹੋਣ ਦੀ ਸ਼ਿਕਾਇਤ ਦਿੱਤੀ, ਕੈਥਲ ਤੋਂ ਆਏ ਫਰਿਆਦੀ ਨੇ ਉਸ ਦੇ ਪਲਾਟ ‘ਤੇ ਕਬਜੇ ਦਾ ਦੋਸ਼ ਲਗਾਇਆ। ਇਸ ਤੋਂ ਇਲਾਵਾ ਹੋਰ ਮਾਮਲੇ ਵੀ ਆਏ, ਜਿਨ੍ਹਾਂ ‘ਤੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਸਬੰਧਿਤ ਅਧਿਕਾਰੀਆਂ ਨੁੰ ਕਾਰਵਾਈ ਦੇ ਨਿਰਦੇਸ਼ ਦਿੱਤੇ।