Site icon TheUnmute.com

ਮੌਸਮ ਵਿਭਾਗ ਵਲੋਂ ਪੰਜਾਬ, ਦਿੱਲੀ, ਹਰਿਆਣਾ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ

Heavy Rain

ਚੰਡੀਗੜ੍ਹ, 01 ਮਈ 2023: ਮਈ ਦਾ ਮਹੀਨਾ ਸੁਹਾਵਣੇ ਮੌਸਮ ਨਾਲ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹੋਰ ਸੂਬਿਆਂ ਵਿੱਚ ਹੋਈ ਬਾਰਿਸ਼ (Heavy Rain)  ਨੇ ਇੱਕ ਵਾਰ ਫਿਰ ਲੋਕਾਂ ਨੂੰ ਠੰਡ ਦਾ ਅਹਿਸਾਸ ਕਰਵਾਇਆ ਹੈ। ਜਦਕਿ ਕੱਲ੍ਹ ਕਈ ਥਾਵਾਂ ‘ਤੇ ਆਏ ਹਨੇਰੀ ਅਤੇ ਬਾਰਿਸ਼ ਨੇ ਤਬਾਹੀ ਮਚਾਈ। ਬਿਹਾਰ ਦੇ ਬੇਗੂਸਰਾਏ ‘ਚ ਤੂਫਾਨ ਦੇ ਵਿਚਕਾਰ ਇਕ ਦਰੱਖਤ ਡਿੱਗਣ ਨਾਲ 2 ਔਰਤਾਂ ਦੀ ਮੌਤ ਹੋ ਗਈ ਅਤੇ 6 ਜਣੇ ਜ਼ਖਮੀ ਹੋ ਗਏ। ਮੌਸਮ ਵਿਭਾਗ ਮੁਤਾਬਕ 1 ਮਈ ਤੋਂ 4 ਮਈ ਤੱਕ ਮੀਂਹ ਪੈਣ ਕਾਰਨ ਕਈ ਸੂਬਿਆਂ ‘ਚ ਮੌਸਮ ਸੁਹਾਵਣਾ ਰਹੇਗਾ।

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਰਾਜਧਾਨੀ ਵਿੱਚ 1 ਮਈ ਨੂੰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 25-35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

ਇਸਦੇ ਹੀ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਹਰਿਆਣਾ ਦੇ ਗੋਹਾਨਾ ਅਤੇ ਕੁਰੂਕਸ਼ੇਤਰ, ਕੈਥਲ, ਕਰਨਾਲ, ਰਾਜੌਂਦ, ਅਸੰਦ, ਸਫੀਦੋਂ, ਦੇਵਬੰਦ, ਨਜੀਬਾਬਾਦ, ਮੁਜ਼ੱਫਰਨਗਰ, ਬਿਜਨੌਰ, ਹਸਤੀਨਾਪੁਰ, ਚਾਂਦਪੁਰ, ਮੇਰਠ, ਕਿਠੌਰ, ਅਮਰੋਹਾ, ਮੁਰਾਦਾਬਾਦ, ਗੜ੍ਹਮੁਕਤੇਸ਼ਵਰ, ਹਾਪੁੜ, ਗੁਲੌਟੀ, ਸਿਆਨਾ, ਸੈਕੰਡਰਾਬਾਦ, ਸੈਕੰ. ਬੁਲੰਦਸ਼ਹਿਰ, ਜਹਾਂਗੀਰਾਬਾਦ ਦੇ ਨਾਲ ਲੱਗਦੇ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।

ਸ਼ਿਮਲਾ ‘ਚ ਅਗਲੇ ਕੁਝ ਦਿਨਾਂ ਤੱਕ ਬਰਫਬਾਰੀ ਜਾਰੀ ਰਹੇਗੀ। ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ ‘ਚ ਬਾਰਿਸ਼ (Heavy Rain) ਦੇ ਨਾਲ ਬਰਫਬਾਰੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ 3500 ਮੀਟਰ ਤੋਂ ਜ਼ਿਆਦਾ ਦੀ ਉਚਾਈ ਵਾਲੇ ਇਲਾਕਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

Exit mobile version