July 1, 2024 1:27 am

ਵਾਰਨਰ ਨੇ ਵੀ ਰੋਨਾਲਡੋ ਵਾਂਗ ਸਾਹਮਣੇ ਤੋਂ ਹਟਾਇਆ ਕੋਕਾ ਕੋਲਾ ਦੀਆਂ ਬੋਤਲਾਂ

ਦੁਬਈ; ਸ਼੍ਰੀਲੰਕਾ ਖਿਲਾਫ ਮੌਜੂਦਾ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕਪ ਵਿਚ ਆਸਟ੍ਰੇਲੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਆਸਟ੍ਰੇਲਿਆ ਦੇ ਬੱਲੇਬਾਜ ਡੇਵਿਡ ਵਾਰਨਰ ਨੇ ਆਪਣੇ ਅੰਦਰ ਦੇ ਕ੍ਰਿਸਟੀਨ ਰੋਨਾਲਡੋ ਨੂੰ ਪ੍ਰਸਾਰਿਤ ਕਰਦੇ ਹੋਏ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਹਟਾ ਦਿੱਤਾ। ਮਸ਼ਹੂਰ ਫੁੱਟਬਾਲਰ ਕ੍ਰਿਸਟੀਨ ਰੋਨਾਲਡੋ ਨੇ ਹੰਗਰੀ ਖਿਲਾਫ ਪੁਰਤਗਾਲ ਦੇ ਯੂਰੋ 2020 ਓਪਨ ਦੇ ਪ੍ਰੀ-ਮੈਚ ਸੰਮੇਲਨ ਵਿਚ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਹਟਾ ਦਿੱਤਾ ਸੀ ਤੇ ਲੋਕਾਂ ਨੂੰ ਪਾਣੀ ਪੀਣ ਲਈ ਕਿਹਾ ਸੀ।
ਵਾਰਨਰ ਨੇ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਟੇਵਲ ਤੋਂ ਹਟਾ ਦਿੱਤਾ ਸੀ ਤੇ ਫਿਰ ਉਨ੍ਹਾਂ ਨੂੰ ਪੁੱਛਿਆ ਕਿ ਮੈ ਇਨ੍ਹਾਂ ਨੂੰ ਹਟਾ ਸਕਦਾ ਹੈ। ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕੋਕਾ ਕੋਲਾ ਦੀਆਂ ਬੋਤਲ ਵਾਪਸ ਰੱਖਣ ਲਈ ਕਿਹਾ ਗਿਆ ਸੀ, ਜਿਸ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੇ ਇਹ ਰੋਨਾਲਡੋ ਲਈ ਵਧੀਆ ਹੈ ਤਾ ਮੇਰੇ ਲਈ ਵੀ ਕਾਫੀ ਵਧੀਆ ਹੈ। ਵਾਰਨਰ ਨੇ ਵੀਰਵਾਰ ਨੂੰ ਆਸਟਰੇਲੀਆ ਦੀ ਸ਼੍ਰੀਲੰਕਾ ਉੱਤੇ ਜਿੱਤ ਵਿਚ ਇਕ ਮਹੱਤਵਪੂਰਨ ਅਰਧ ਸੈਂਕੜਾ ਲਗਾਉਦੇ ਹੋਏ ਆਲੋਚਕਾਂ ਨੂੰ ਚੁੱਪ ਕਰਾ ਦਿੱਤਾ।
ਵਾਰਨਰ ਨੇ ਸ਼੍ਰੀਲੰਕਾ ਖਿਲਾਫ ਆਪਣੇ ਬਿਹਤਰੀਨ ਪ੍ਰਦਸ਼ਨ ਵਿਚ 42 ਗੇਂਦਾ ਤੇ 65 ਸਕੋਰ ਬਣਾ ਕੇ ਆਸਟ੍ਰੇਲੀਆ ਨੂੰ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕਪ ਵਿਚ ਆਪਣੇ ਸੁਪਰ 12 ਗਰੁੱਪ ਵਿਚ ਦੂਜੀ ਜਿੱਤ ਦਿਵਾਉਣ ਵਿਚ ਮਦਦ ਕੀਤੀ। ਸਲਾਮੀ ਬੱਲੇਬਾਜ ਨੇ ਇਸ ਮੈਚ ਤੋਂ ਪਹਿਲਾ ਵੱਖ-ਵੱਖ ਟੀ-20 ਪੱਧਰਾਂ ਤੇ 0,2,0,1, ਤੇ 14 ਸਕੋਰ ਬਣਾਏ ਸਨ।