Site icon TheUnmute.com

War On Drugs : ਪਟਿਆਲਾ ਮੈਦਾਨ ਚ ਉਤਰੇ DIG, SSP, ਸਾਰਾ ਇਲਾਕਾ ਘੇਰ ਕੀਤੀ ਜਾ ਰਹੀ ਛਾਪੇਮਾਰੀ

1 ਮਾਰਚ 2025: ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਖਿਲਾਫ ਪੂਰੀ ਤਰ੍ਹਾਂ ਐਕਸ਼ਨ ਮੋਡ 9action mode) ਦੇ ਵਿਚ ਨਜਰ ਆ ਰਹੀ ਹੈ, ਦੱਸ ਦੇਈਏ ਕਿ ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਅੱਜ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰ ਸਕਦੀ ਹੈ।

ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ (drugs) ਵਿਰੁੱਧ ਮੁਹਿੰਮ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਗਈ, ਉਥੇ ਹੀ ਹੁਣ ਬਠਿੰਡਾ ਅਤੇ ਪਟਿਆਲਾ (bathinda and patiala) ਤੋਂ ਬਾਅਦ ਜਲੰਧਰ ਵਿੱਚ ਕਾਰਵਾਈ ਕੀਤੀ ਗਈ ਹੈ|

ਜਾਣਕਾਰੀ ਮਿਲੀ ਹੈ ਕਿ ਲੁਧਿਆਣਾ, ਤਰਨ ਤਾਰਨ, ਫਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਵੀ ਛਾਪੇਮਾਰੀ (raid) ਕੀਤੀ ਗਈ। ਪੰਜਾਬ ਪੁਲਿਸ ਅੱਜ ਪੰਜਾਬ ਭਰ ਵਿੱਚ ਜੰਗੀ ਪੱਧਰ ‘ਤੇ ਕਾਰਵਾਈ ਕਰ ਰਹੀ ਹੈ।ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਥੇ ਹੀ ਦੱਸ ਦੇਈਏ ਕਿ ਗਰਾਉਂਡ-0 ਤੇ ਅੱਜ ਨਸ਼ਿਆਂ ਖਿਲਾਫ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਪਟਿਆਲਾ ਵਿਖੇ “ਯੁੱਧ ਨਸ਼ਿਆਂ ਦੇ ਵਿਰੁੱਧ” ਦੀ ਅਗਵਾਈ ਕਰਦੇ ਹੋਏ ਲੱਕੜ ਮੰਡੀ ਇਲਾਕੇ ਚ ਪੁੱਜੇ, ਜਿਥੇ ਉਨ੍ਹਾਂ ਨੇ ਸਾਰਾ ਇਲਾਕਾ ਘੇਰ ਕੇ ਹਰ ਘਰ ਦੀ ਤਲਾਸ਼ੀ ਲਈ।

Read More: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਜਾਰੀ

Exit mobile version