ਚੰਡੀਗੜ੍ਹ 03 ਦਸੰਬਰ 2021: ਭਾਰਤੀ ਉਪ-ਕਪਤਾਨ ਅਜਿੰਕਿਆ ਰਹਾਣੇ, ਜਿਸ ਦੀ ਫਾਰਮ ਦੀ ਘਾਟ ਕਾਰਨ ਪਲੇਇੰਗ ਇਲੈਵਨ ਵਿੱਚ ਜਗ੍ਹਾ ਸ਼ੱਕੀ ਦਿਖਾਈ ਦੇ ਰਹੀ ਸੀ, ਇਸਦੇ ਨਾਲ ਹੀ ਦੋ ਹੋਰ ਜ਼ਖ਼ਮੀ ਸੀਨੀਅਰ ਖਿਡਾਰੀਆਂ ਇਸ਼ਾਂਤ ਸ਼ਰਮਾ ਅਤੇ ਰਵਿੰਦਰ ਜਡੇਜਾ ਦੇ ਨਾਲ ਹੈਮਸਟ੍ਰਿੰਗ ਕਾਰਨ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਾਨਖੇੜੇ ਸਟੇਡੀਅਮ(Wankhede Stadium) ਵਿਖੇ ਹੋਣ ਵਾਲੇ ਦੂਜੇ ਟੈਸਟ ਤੋਂ ਬਾਹਰ ਹੋਗਏ ਹਨ |ਅੱਜ ਹੋਣ ਵਾਲੇ ਮੈਚ ਚ ਖ਼ਰਾਬ ਮੌਸਮ ਦੇ ਚਲਦਿਆਂ ਮੈਚ ਦੇਰ ਨਾਲ ਸ਼ੁਰੂ ਹੋਣ ਦੀ ਉਮੀਦ ਹੈ।
ਬੀ.ਸੀ.ਸੀ.ਆਈ. (BCCI) ਦੇ ਇਕ ਬਿਆਨ ‘ਚ ਕਿਹਾ ਗਿਆ ਹੈ,ਕਾਨਪੁਰ ‘ਚ ਪਹਿਲੇ ਟੈਸਟ (first Test in Kanpur) ਦੇ ਆਖਰੀ ਦਿਨ ਫੀਲਡਿੰਗ ਕਰਦੇ ਸਮੇਂ ਰਹਾਣੇ ਦੀ ਖੱਬੀ ਬਾਂਹ ‘ਚ ਮਾਮੂਲੀ ਖਿਚਾਅ ਹੋ ਗਿਆ ਸੀ, ਜਿਸ ਕਾਰਨ ਉਹ ਬਾਹਰ ਹੋ ਗਿਆ ਹੈ।ਇਸਦੇ ਨਾਲ ਇਸ਼ਾਂਤ ਦੀ ਖੱਬੀ ਉਂਗਲੀ ਸੱਟ ਕਰਨ ਬਾਹਰ ਹੋ ਗਏ ਹਨ |ਹਾਲਾਂਕਿ ਸਭ ਤੋਂ ਵੱਡਾ ਝਟਕਾ ਜਡੇਜਾ ਦੇ ਕਾਨਪੁਰ ‘ਚ ਪਹਿਲੇ ਟੈਸਟ ((first Test in Kanpur) ਦੌਰਾਨ ਸੱਜੇ ਹੱਥ ‘ਤੇ ਸੱਟ ਲੱਗ ਗਈ ਸੀ। ਸਕੈਨ ਤੋਂ ਪਤਾ ਲੱਗਾ ਕਿ ਉਸ ਦੀ ਬਾਂਹ ਸੁੱਜੀ ਹੋਈ ਸੀ। ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਉਹ ਮੁੰਬਈ ਵਿੱਚ ਹੋਣ ਵਾਲੇ ਦੂਜੇ ਟੈਸਟ ਤੋਂ ਬਾਹਰ ਹੋ ਗਿਆ ਹੈ।