Site icon TheUnmute.com

ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਇਸ਼ਤਿਹਾਰ ਦੇਣ ਤੋਂ ਪਿੱਛੇ ਹਟਿਆ ਵਾਲਮਾਰਟ

Elon Musk

ਚੰਡੀਗੜ੍ਹ, 2 ਦਸੰਬਰ 2023: ਵਾਲਮਾਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਹੁਣ ਐਲਨ ਮਸਕ (Elon Musk) ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਇਸ਼ਤਿਹਾਰਬਾਜ਼ੀ ਨਹੀਂ ਕਰ ਰਿਹਾ ਹੈ। ਇੱਕ ਬਿਆਨ ਵਿੱਚ ਵਾਲਮਾਰਟ ਦੇ ਬੁਲਾਰੇ ਨੇ ਲਿਖਿਆ, “ਅਸੀਂ ਹੁਣ ਐਕਸ (X) ‘ਤੇ ਇਸ਼ਤਿਹਾਰਬਾਜ਼ੀ ਨਹੀਂ ਕਰ ਰਹੇ ਹਾਂ। ਅਸੀਂ ਆਪਣੇ ਗਾਹਕਾਂ ਤੱਕ ਬਿਹਤਰ ਢੰਗ ਨਾਲ ਪਹੁੰਚਣ ਲਈ ਹੋਰ ਪਲੇਟਫਾਰਮਾਂ ਦੀ ਖੋਜ ਕੀਤੀ ਹੈ।”

ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਯਹੂਦੀ ਲੋਕ ਗੋਰੇ ਲੋਕਾਂ ਵਿਰੁੱਧ ਨਫ਼ਰਤ ਫੈਲਾ ਰਹੇ ਹਨ। ਇਸ ਟਵੀਟ ਦਾ ਸਮਰਥਨ ਕਰਦੇ ਹੋਏ ਐਲਨ ਮਸਕ (Elon Musk) ਨੇ ਇਸ ਨੂੰ ‘ਬਿਲਕੁਲ ਸੱਚ’ ਦੱਸਿਆ। ਇਹ ਸਾਰਾ ਘਟਨਾਕ੍ਰਮ ਇੱਥੋਂ ਸ਼ੁਰੂ ਹੋਇਆ। ਨਿਊਜ਼ ਏਜੰਸੀ ਰਾਇਟਰਜ਼ ਨੇ ਸਭ ਤੋਂ ਪਹਿਲਾਂ ਵਾਲਮਾਰਟ ਦੇ ਐਕਸ ਤੋਂ ਇਸ਼ਤਿਹਾਰ ਵਾਪਸ ਲੈਣ ਬਾਰੇ ਰਿਪੋਰਟ ਕੀਤੀ ਸੀ। ਇਸਦੇ ਨਾਲ ਹੀ ਡਿਜ਼ਨੀ, ਐਪਲ ਅਤੇ IBM ਸਮੇਤ ਲਗਭਗ 200 ਵੱਡੇ ਇਸ਼ਤਿਹਾਰ ਦੇਣ ਵਾਲਿਆਂ ਨੇ ਐਕਸ ‘ਤੇ ਆਪਣੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ।

Exit mobile version