ਚੰਡੀਗੜ੍ਹ, 24 ਮਈ 2024: ਹਰਿਆਣਾ ਵਿਚ 10 ਲੋਕ ਸਭਾ ਅਤੇ ਕਰਨਾਲ ਵਿਧਾਨ ਸਭਾ ਸੀਟ ਲਈ ਅੱਜ 25 ਮਈ ਨੂੰ ਵੋਟਿੰਗ (Voting) ਹੋਵੇਗੀ। ਸਵੇਰੇ 7 ਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਕੀਤੀ ਜਾਵੇਗੀ। ਹਰਿਆਣਾ ਦੇ 2 ਕਰੋੜ 76 ਹਜ਼ਾਰ 768 ਰਜਿਸਟਰਡ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਚੋਣ ਕੇਂਦਰ ‘ਤੇ ਜ਼ਰੂਰ ਜਾਣ ਅਤੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਕੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਦੇ ਸਭ ਤੋਂ ਵੱਡੇ ਪਰਵ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨ।
ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਕੁੱਲ 20,031 ਚੋਣ ਕੇਂਦਰ ਬਣਾਏ ਗਏ ਹਨ। ਉਨ੍ਹਾਂ ਵਿਚ 19,817 ਸਥਾਈ ਅਤੇ 219 ਅਸਥਾਈ ਚੋਣ ਕੇਂਦਰ ਸਥਾਪਿਤ ਹਨ। ਸ਼ਹਿਰੀ ਖੇਤਰਾਂ ਵਿਚ 5,471 ਅਤੇ ਗ੍ਰਾਮੀਣ ਖੇਤਰਾਂ ਵਿਚ 14,342 ਚੋਣ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਦਸਿਆ ਕਿ 176 ਆਦਰਸ਼ ਚੋਣ ਕੇਂਦਰ ਸਥਾਪਿਤ ਕੀਤੇ ਗਏ ਹਨ। 99 ਚੋਣ ਕੇਂਦਰ ਅਜਿਹੇ ਹਨ ਜੋ ਪੂਰੀ ਤਰ੍ਹਾ ਨਾਲ ਮਹਿਲਾ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, 96 ਚੋਣ ਕੇਂਦਰ ਯੂਥ ਕਰਮਚਾਰੀ ਅਤੇ 71 ਚੋਣ ਕੇਂਦਰ ਦਿਵਆਂਗ ਕਰਮਚਾਰੀ ਡਿਊਟੀ ‘ਤੇ ਰਹਿਣਗੇ। ਸਾਰੇ ਚੋਣ ਕੇਂਦਰਾਂ ਵਿਚ ਸਾਰੀ ਮੁੱਢਲੀ ਸਹੂਲਤਾਂ ਸਮੇਤ ਹੀਟ ਵੇਵ ਦੇ ਮੱਦੇਨਜਰ ਹੋਰ ਜਰੂਰੀ ਇੰਤਜਾਮ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਰਿਟਰਨਿੰਗ ਅਧਿਕਾਰੀਆਂ ਤੋਂ ਇਲਾਵਾ ਲਗਭਗ 96 ਹਜ਼ਾਰ ਤੋਂ ਵੱਧ ਅਧਿਕਾਰੀ ਤੇ ਕਰਮਚਾਰੀ (ਸੁਰੱਖਿਆ ਫੋਰਸਾਂ ਨੂੰ ਛੱਡ ਕੇ) ਚੋਣ ਕੇਂਦਰਾਂ ਵਿਚ ਡਿਊਟੀ ‘ਤੇ ਰਹਿਣਗੇ। ਇਸ ਤੋਂ ਇਲਾਵਾ ਫਲਾਇੰਗ ਦਸਤਾ, ਆਬਜਰਵਰ ਦੇ ਨਾਲ ਮਾਈਕਰੋ ਆਬਜਰਵਰ ਵੱਖ-ਵੱਖ ਚੋਣ ਕੇਂਦਰਾਂ ‘ਤੇ ਮੌਜੂਦ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਕਮਿਸ਼ਨ ਵੱਲੋਂ ਸਾਰੇ ਪੁਖਤਾ ਇੰਤਜਾਮ ਕੀਤੇ ਗਏ ਹਨ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਦੇ ਦਿਨ ਸਕੂਲੀ ਬੱਚਿਆਂ ਵੀ ਚੋਣ ਦਾ ਪਰਵ-ਦੇਸ਼ ਦਾ ਗਰਵ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ, ਇਸ ਦੇ ਲਈ ਵੀ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਵਿਚ ਸਕੂਲੀ ਬੱਚਿਆਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ। ਇਸ ਪਹਿਲ ਦੇ ਤਹਿਤ ਬੱਚਿਆਂ ਵੱਲੋਂ ਅੱਜ ਚੋਣ ਦੇ ਦਿਨ ਵੋਟ ਕਰਨ ਦੇ ਬਾਅਦ ਪਰਿਵਾਰ ਦੇ ਵੋਟਰਾਂ ਦੀ ਉਂਗਲੀ ‘ਤੇ ਲੱਗੀ ਨੀਲੀ ਸਿਆਹੀ ਦੇ ਨਾਲ ਸੈਲਫੀ ਅਪਲੋਡ ਕਰਨੀ ਹੈ। ਜ਼ਿਲ੍ਹਾ ਪੱਧਰ ‘ਤੇ ਡਰਾਅ ਰਾਹੀਂ ਪਹਿਲਾ, ਦੂਜੀ ਤੇ ਤੀਜੀ ਜੇਤੂਆਂ ਨੁੰ ਕ੍ਰਮਵਾਰ 10 ਹਜ਼ਾਰ ਰੁਪਏ, 5 ਹਜ਼ਾਰ ਰੁਪਏ ਅਤੇ 2.5 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦੇ ਤਹਿਤ ਜ਼ਿਲ੍ਹੇ ਦੇ ਜਿਸ ਸਕੂਲ ਦੇ ਵਿਦਿਆਰਥੀ ਸਭ ਤੋਂ ਵੱਧ ਸੈਲਫੀ ਅਪਲੋਡ ਕਰਣਗੇ, ਉਸ ਸਕੂਲ ਨੂੰ ਵੀ 25 ਹਜ਼ਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਸੈਲਫੀ ਅਪਲੋਡ ਕਰਨ ਦੇ ਲਈ https://www.ceoharyana.gov.in ਪੋਰਟਲ ‘ਤੇ ਇਥ ਲਿੰਕ ਵਿਕਸਿਤ ਕੀਤਾ ਗਿਆ ਹੈ, ਜੋ ਕਿ ਚੋਣ ਦੇ ਦਿਨ ਯਾਨੀ 25 ਮਈ ਨੂੰ ਸਵੇਰੇ 7 ਵਜੇ ਤੋਂ ਚੋਣ ਦੇ ਨਾਲ ਹੀ ਸੈਲਫੀ ਅਪਲੋਡ ਕਰਨ ਦਾ ਲਿੰਕ ਸਕੂਲੀ ਬੱਚਿਆਂ ਦੇ ਲਈ ਖੁੱਲ੍ਹ ਜਾਵੇਗਾ ਅਤੇ ਰਾਤ 8 ਵਜੇ ਤੱਕ ਸੈਲਫੀ ਅਪਲੋਡ ਕੀਤੀ ਜਾ ਸਕੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਨਾ ਸਿਰਫ ਇਸ ਵਾਰ ਚੋਣ ਫੀਸਦੀ ਵਧਾਉਣਾ ਹੈ ਸਗੋ ਸਕੂਲੀ ਬੱਚੇ, ਜੋ ਭਾਵੀ ਵੋਟਰ ਬਣਨਗੇ, ਉਨ੍ਹਾਂ ਨੁੰ ਹੁਣ ਤੋਂ ਚੋਣ ਅਧਿਕਾਰਾਂ ਦੇ ਪ੍ਰਤੀ ਸੁਚੇਤ ਕਰਨਾ ਹੈ। ਲੋਕਤੰਤਰ ਵਿ ਇਕ-ਇਕ ਵੋਟ ਦੇ ਮਹਤੱਵ ਹੁੰਦਾ ਹੈ, ਇਸ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਹਰ ਵੋਟਰ ਆਪਣਾ ਵੋਟ (Voting) ਜ਼ਰੂਰ ਦੇਣ।