Site icon TheUnmute.com

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੀ ਵੋਟਿੰਗ ਸਮਾਪਤ, ਜਾਣੋ! ਕਿੰਨੀ ਹੋਈ ਵੋਟਿੰਗ

ਉੱਤਰ ਪ੍ਰਦੇਸ਼

ਚੰਡੀਗੜ੍ਹ 07 ਮਾਰਚ 2022: ਉੱਤਰ ਪ੍ਰਦੇਸ਼ ਅੱਜ ‘ਚ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜਰ ਆਖਰੀ ਪੜਾਅ ਯਾਨੀ ਸੱਤਵੇਂ ਪੜਾਅ ਦੀ ਵੋਟਿੰਗ ਸਮਾਪਤ ਹੋ ਚੁੱਕੀ ਹੈ । ਇਸ ਪੜਾਅ ‘ਚ ਉੱਤਰ ਪ੍ਰਦੇਸ਼ ਦੇ 9 ਜ਼ਿਲਿਆਂ ਦੀਆਂ 54 ਸੀਟਾਂ ‘ਤੇ ਵੋਟਿੰਗ ਹੋਈ । ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤੱਕ 54.18 ਫੀਸਦੀ ਵੋਟਿੰਗ ਦਰਜ ਕੀਤੀ ਗਈ। 2017 ‘ਚ ਇਸ ਪੜਾਅ ‘ਚ ਸ਼ਾਮਲ ਸੀਟਾਂ ‘ਤੇ ਕੁੱਲ 59.66 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।ਇਸਦੇ ਨਾਲ ਹੀ 54 ਸੀਟਾਂ ਲਈ ਕੁੱਲ 613 ਉਮੀਦਵਾਰਾਂ ਦਿਨ ਕਿਸਮਤ EVM ਮਸ਼ੀਨ ‘ਚ ਬੰਦ ਹੋ ਚੁੱਕੀ ਹੈ |

ਸ਼ਾਮ 5 ਵਜੇ ਤੱਕ ਚੰਦੌਲੀ ਜ਼ਿਲ੍ਹੇ ਚ ਸਭ ਤੋਂ ਵੱਧ 59.59 ਫੀਸਦੀ ਪੋਲਿੰਗ ਦਰਜ ਕੀਤੀ ਗਈ। ਇਸ ਦੇ ਨਾਲ ਹੀ ਵਾਰਾਣਸੀ ਜ਼ਿਲ੍ਹੇ ‘ਚ ਸਭ ਤੋਂ ਘੱਟ 52.79 ਫੀਸਦੀ ਵੋਟਿੰਗ ਹੋਈ। 2017 ਦੀ ਗੱਲ ਕਰੀਏ ਤਾਂ ਮਿਰਜ਼ਾਪੁਰ ਜ਼ਿਲ੍ਹੇ ‘ਚ ਸਭ ਤੋਂ ਵੱਧ 63.13 ਫੀਸਦੀ ਵੋਟਿੰਗ ਹੋਈ ਸੀ। ਇਸ ਦੇ ਨਾਲ ਹੀ ਆਜ਼ਮਗੜ੍ਹ ਜ਼ਿਲ੍ਹੇ ‘ਚ ਸਭ ਤੋਂ ਘੱਟ 56.05 ਫੀਸਦੀ ਵੋਟਿੰਗ ਹੋਈ।

Exit mobile version