ਚੰਡੀਗੜ੍ਹ 06 ਮਾਰਚ 2022: ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜਰ ਸੋਮਵਾਰ ਨੂੰ ਆਖਰੀ ਪੜਾਅ ਯਾਨੀ ਸੱਤਵੇਂ ਪੜਾਅ ਦੀ ਵੋਟਿੰਗ ਹੋਵੇਗੀ। ਇਸ ਪੜਾਅ ‘ਚ 9 ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਜਿਸ ‘ਚ ਪੀਐਮ ਮੋਦੀ ਦਾ ਸੰਸਦੀ ਖੇਤਰ ਵਾਰਾਣਸੀ ਵੀ ਸ਼ਾਮਲ ਹੈ। ਇਨ੍ਹਾਂ ਚੋਣਾਂ ਦਾ ਨਤੀਜਾ 10 ਮਾਰਚ ਨੂੰ ਆਵੇਗਾ। 54 ਸੀਟਾਂ ਲਈ ਕੁੱਲ 613 ਉਮੀਦਵਾਰ ਮੈਦਾਨ ‘ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 2.06 ਕਰੋੜ ਵੋਟਰ ਕਰਨਗੇ।
ਉੱਤਰ ਪ੍ਰਦੇਸ਼ ‘ਚ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ 2022 ਦੀ ਛੇਵੇਂ ਪੜਾਅ ਦੀ 10 ਜ਼ਿਲ੍ਹਿਆਂ ਦੀਆਂ 57 ਸੀਟਾਂ ‘ਤੇ ਸ਼ਾਮ 5 ਵਜੇ ਤੱਕ 53.31 ਫੀਸਦੀ ਵੋਟਿੰਗ ਹੋਈ ਸੀ | ਅਕਬਰਪੁਰ ਜ਼ਿਲ੍ਹੇ ‘ਚ 58.68 ਫੀਸਦੀ ਵੋਟਿੰਗ ਹੋਈ ਸੀ |