Site icon TheUnmute.com

ਪਾਕਿਸਤਾਨ ‘ਚ ਆਮ ਚੋਣਾਂ ਦੀ ਵੋਟਿੰਗ ਸਮਾਪਤ, ਖੈਬਰ ਤੇ ਬਲੋਚਿਸਤਾਨ ‘ਚ ਧਮਾਕੇ ਨਾਲ 8 ਜਣਿਆਂ ਦੀ ਮੌਤ

Pakistan

ਚੰਡੀਗੜ੍ਹ, 8 ਫਰਵਰੀ 2024: ਪਾਕਿਸਤਾਨ (Pakistan) ਵਿੱਚ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਚੋਣਾਂ ਲਈ ਵੋਟਿੰਗ ਸਮਾਪਤ ਹੋ ਗਈ ਹੈ। ਵੋਟਿੰਗ ਸਵੇਰੇ 8:30 ਵਜੇ ਸ਼ੁਰੂ ਹੋਈ ਅਤੇ ਸ਼ਾਮ 5:30 ਵਜੇ ਤੱਕ ਜਾਰੀ ਰਹੀ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਸ਼ਾਮ 6:30 ਵਜੇ ਤੱਕ ਅਣਅਧਿਕਾਰਤ ਨਤੀਜੇ ਦੇ ਸਕਦੇ ਹਨ। 9 ਫਰਵਰੀ ਨੂੰ ਅਧਿਕਾਰਤ ਨਤੀਜੇ ਐਲਾਨੇ ਜਾ ਸਕਦੇ ਹਨ।

ਵਿੱਤੀ ਔਕੜਾਂ ਦੇ ਬਾਵਜੂਦ ਪਿਛਲੀਆਂ 4 ਚੋਣਾਂ ਦੇ ਮੁਕਾਬਲੇ ਇਸ ਵਾਰ ਦੀਆਂ ਚੋਣਾਂ ਸਭ ਤੋਂ ਮਹਿੰਗੀਆਂ ਹਨ। ਕਰੀਬ 1 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੇ ਚੋਣ ਕਮਿਸ਼ਨ ਤੋਂ ਵੋਟਿੰਗ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ । ਦਰਅਸਲ, ਕਈ ਪੋਲਿੰਗ ਸਟੇਸ਼ਨਾਂ ਤੋਂ ਅਸਥਿਰਤਾ ਅਤੇ ਵੋਟਿੰਗ ਦੇਰੀ ਨਾਲ ਸ਼ੁਰੂ ਹੋਣ ਦੀਆਂ ਰਿਪੋਰਟਾਂ ਸਨ, ਪੀਟੀਆਈ ਨੇ ਇਸ ਦਾ ਹਵਾਲਾ ਦਿੱਤਾ ਹੈ।

ਚੋਣ ਕਮਿਸ਼ਨ ਨੇ ਪੰਜਾਬ ਸੂਬੇ ਦੇ ਗੁਜਰਾਤ ਸ਼ਹਿਰ ਦੇ 3 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਦਾ ਸਮਾਂ ਵਧਾ ਦਿੱਤਾ ਹੈ। ਇਸਦੇ ਨਾਲ ਹੀ ਕਰਾਚੀ ਦੀ ਐਨਏ 247 ਸੀਟ ‘ਤੇ ਬੰਦੂਕ ਦੀ ਨੋਕ ‘ਤੇ ਪੋਲਿੰਗ ਅਫ਼ਸਰ ਤੋਂ ਬੈਲਟ ਪੇਪਰਾਂ ਦੇ 12 ਬਕਸੇ ਖੋਹੇ ਜਾਣ ਦੀ ਖ਼ਬਰ ਹੈ ਪੀਪੀਪੀ ਪਾਰਟੀ ਨੇ ਵੋਟਿੰਗ ਦੌਰਾਨ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਲਈ ਦੇਸ਼ ਦੇ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਨੂੰ ਪੱਤਰ ਲਿਖਿਆ ਹੈ।

ਪੀਪੀਪੀ ਨੇ ਕਿਹਾ ਇੰਟਰਨੈੱਟ ਦੀ ਕਮੀ ਕਾਰਨ ਵੋਟਰਾਂ ਨੂੰ ਆਪਣੇ ਪੋਲਿੰਗ ਬੂਥ ਬਾਰੇ ਜਾਣਕਾਰੀ ਨਹੀਂ ਮਿਲ ਰਹੀ। ਇਹ 2018 ਵਿੱਚ ਇਸਲਾਮਾਬਾਦ ਹਾਈਕੋਰਟ ਦੇ ਫੈਸਲੇ ਦੇ ਵੀ ਖਿਲਾਫ ਹੈ। ਬਲੋਚਿਸਤਾਨ ਦੇ ਖਾਰਨ ‘ਚ ਲੇਵੀ ਫੋਰਸ ਦੇ ਵਾਹਨ ਨੇੜੇ ਧਮਾਕਾ ਹੋਇਆ। ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। 2 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।

ਇਸ ਦੇ ਨਾਲ ਹੀ ਬਲੋਚਿਸਤਾਨ ਦੇ ਲੱਜਾ ਸ਼ਹਿਰ ‘ਚ ਵੀ ਧਮਾਕਾ ਹੋਇਆ। ਇਸ ‘ਚ 2 ਸੁਰੱਖਿਆ ਕਰਮੀਆਂ ਦੀ ਮੌਤ ਖ਼ਬਰ ਹੈ, ਜਦਕਿ 9 ਜ਼ਖਮੀ ਹੋਏ ਹਨ। ਪਾਕਿਸਤਾਨ (Pakistan) ਦੀ ਲੇਵੀਜ਼ ਅਰਧ ਸੈਨਿਕ ਬਲ ਨੇ ਇਸ ਦੀ ਪੁਸ਼ਟੀ ਕੀਤੀ ਹੈ | ਵੇਟਾ ਦੇ ਬਰਮਾ ਹੋਟਲ ਨੇੜੇ ਵੀ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

ਰਾਇਟਰਜ਼ ਦੇ ਅਨੁਸਾਰ, ਪੁਲਿਸ ਮੁਖੀ ਰਉਫ ਕੈਸਰਾਨੀ ਨੇ ਕਿਹਾ – ਖੈਬਰ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਕੁਲਾਚੀ ਖੇਤਰ ਵਿੱਚ ਇੱਕ ਪੁਲਿਸ ਗਸ਼ਤ ਟੀਮ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਬੰਬ ਧਮਾਕਾ ਅਤੇ ਗੋਲੀਬਾਰੀ ਦੀ ਖ਼ਬਰ ਹੈ । ਇਸ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਅਤੇ 2 ਜ਼ਖਮੀ ਹਨ।

Exit mobile version