Site icon TheUnmute.com

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸਮਾਪਤ, ਜਾਣੋ ਸ਼ਾਮ ਪੰਜ ਵਜੇ ਤੱਕ ਕਿੰਨੀ ਫੀਸਦੀ ਹੋਈ ਵੋਟਿੰਗ

ਵੋਟਰ

ਚੰਡੀਗੜ੍ਹ, 19 ਅਪ੍ਰੈਲ 2024: ਲੋਕ ਸਭਾ ਚੋਣਾਂ (Lok Sabha elections) ਦੇ ਪਹਿਲੇ ਪੜਾਅ ਲਈ ਵੋਟਿੰਗ ਸਮਾਪਤ ਹੋ ਗਈ ਹੈ। ਪਹਿਲੇ ਪੜਾਅ ‘ਚ ਦੇਸ਼ ਦੀਆਂ 102 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਚੋਣ ਕਮਿਸ਼ਨ ਨੇ 1.87 ਲੱਖ ਪੋਲਿੰਗ ਸਟੇਸ਼ਨਾਂ ‘ਤੇ 18 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਸਨ। ਪਿਛਲੀਆਂ ਚੋਣਾਂ (2019) ਵਿੱਚ, ਯੂਪੀਏ ਨੇ ਇਨ੍ਹਾਂ 102 ਸੀਟਾਂ ਵਿੱਚੋਂ 45 ਅਤੇ ਐਨਡੀਏ ਨੇ 41 ਸੀਟਾਂ ਜਿੱਤੀਆਂ ਸਨ। ਸ਼ਾਮ ਪੰਜ ਵਜੇ ਤੱਕ ਕਿੰਨੀ ਫੀਸਦੀ ਵੋਟਿੰਗ ਹੋਈ ਇਸ ਸੰਬੰਧੀ ਵੇਰਵੇ ਹੇਠਾਂ ਅਨੁਸਾਰ ਹਨ |

ਅੰਡੇਮਾਨ ਨਿਕੋਬਾਰ : 56.87%
ਅਰੁਣਾਚਲ ਪ੍ਰਦੇਸ਼ : 63.92%
ਅਸਾਮ : 70.77%
ਬਿਹਾਰ : 46.32%
ਛੱਤੀਸਗੜ੍ਹ: 63.41%
ਜੰਮੂ ਕਸ਼ਮੀਰ : 65.08%
ਲਕਸ਼ਦੀਪ: 59.02%
ਮੱਧ ਪ੍ਰਦੇਸ਼ : 63.25%
ਮਹਾਰਾਸ਼ਟਰ : 54.85%
ਮਣੀਪੁਰ: 68.31%
ਮੇਘਾਲਿਆ: 69.91%
ਮਿਜ਼ੋਰਮ: 52.91%
ਨਾਗਾਲੈਂਡ : 55.97%
ਪੁਡੂਚੇਰੀ: 72.84%
ਰਾਜਸਥਾਨ : 50.27%
ਸਿੱਕਮ: 68.06%
ਤਾਮਿਲਨਾਡੂ : 62.08%
ਤ੍ਰਿਪੁਰਾ : 76.10%
ਉੱਤਰ ਪ੍ਰਦੇਸ਼ : 57.54%
ਉੱਤਰਾਖੰਡ : 53.56%
ਪੱਛਮੀ ਬੰਗਾਲ : 77.57%

Exit mobile version