Site icon TheUnmute.com

ਜੰਮੂ-ਕਸ਼ਮੀਰ ‘ਚ ਪਹਿਲੇ ਪੜਾਅ ਦੀਆਂ ਚੋਣਾਂ ਦੀ ਵੋਟਿੰਗ ਸਮਾਪਤ, ਇੰਦਰਵਾਲ ਸੀਟ ‘ਤੇ 80% ਤੋਂ ਵੱਧ ਵੋਟਿੰਗ ਦਰਜ

Jammu and Kashmir

ਚੰਡੀਗੜ੍ਹ, 18 ਸਤੰਬਰ 2024: ਜੰਮੂ-ਕਸ਼ਮੀਰ (Jammu and Kashmir) ਵਿਧਾਨ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਵੋਟਿੰਗ ਸਮਾਪਤ ਹੋ ਗਈ ਹੈ । ਪਹਿਲੇ ਪੜਾਅ ‘ਚ ਸੱਤ ਜ਼ਿਲ੍ਹਿਆਂ ਦੀਆਂ ਕੁੱਲ 24 ਸੀਟਾਂ ਲਈ ਵੋਟਿੰਗ ਹੋਈ ਹੈ। ਸ਼ਾਮ 5 ਵਜੇ ਤੱਕ ਇੱਥੇ ਕਰੀਬ 58 ਫੀਸਦੀ ਵੋਟਿੰਗ ਦਰਜ ਕੀਤੀ ਹੈ। ਕਿਸ਼ਤਵਾੜ ਜ਼ਿਲ੍ਹੇ ‘ਚ ਸਭ ਤੋਂ ਵੱਧ 77.23 ਫ਼ੀਸਦੀ ਅਤੇ ਪੁਲਵਾਮਾ ਜ਼ਿਲ੍ਹੇ ‘ਚ ਸਭ ਤੋਂ ਘੱਟ 43.87 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਕਿਸ਼ਤਵਾੜ ਜ਼ਿਲ੍ਹੇ ਦੀ ਇੰਦਰਵਾਲ ਸੀਟ ‘ਤੇ 80 ਫੀਸਦੀ ਤੋਂ ਵੱਧ ਵੋਟਿੰਗ ਦਰਜ ਹੋਈ ਹੈ।

ਇਸ ਪੜਾਅ (Jammu and Kashmir) ‘ਚ ਵੋਟਰ 219 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਸੀਟਾਂ ‘ਚ ਅਨੰਤਨਾਗ ਦੀਆਂ ਸੱਤ, ਪੁਲਵਾਮਾ ਦੀਆਂ ਚਾਰ, ਕਿਸ਼ਤਵਾੜ, ਕੁਲਗਾਮ ਅਤੇ ਡੋਡਾ ਦੀਆਂ ਤਿੰਨ-ਤਿੰਨ ਅਤੇ ਰਾਮਬਨ ਅਤੇ ਸ਼ੋਪੀਆਂ ਜ਼ਿਲ੍ਹਿਆਂ ਦੀਆਂ ਦੋ-ਦੋ ਸੀਟਾਂ ਸ਼ਾਮਲ ਹਨ।

Exit mobile version