ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ 2022 ਦੀ ਛੇਵੇਂ ਪੜਾਅ ਦੀ ਵੀਰਵਾਰ ਨੂੰ 10 ਜ਼ਿਲ੍ਹਿਆਂ ਦੀਆਂ 57 ਸੀਟਾਂ ‘ਤੇ ਸ਼ਾਮ 5 ਵਜੇ ਤੱਕ 53.31 ਫੀਸਦੀ ਵੋਟਿੰਗ ਹੋਈ | ਅਕਬਰਪੁਰ ਜ਼ਿਲ੍ਹੇ ‘ਚ 58.68 ਫੀਸਦੀ ਵੋਟਿੰਗ ਹੋਈ|
ਚੰਡੀਗੜ੍ਹ 03 ਮਾਰਚ 2022: ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ 2022 ਦੀ ਛੇਵੇਂ ਪੜਾਅ ਦੀ ਵੀਰਵਾਰ ਨੂੰ 10 ਜ਼ਿਲ੍ਹਿਆਂ ਦੀਆਂ 57 ਸੀਟਾਂ ‘ਤੇ ਵੋਟਿੰਗ ਹੋਈ।ਇਸ ਦੌਰਾਨ ਸ਼ਾਮ 5 ਵਜੇ ਤੱਕ 53.31 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉੱਤਰ ਪ੍ਰਦੇਸ਼ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਬਲਰਾਮਪੁਰ, ਅੰਬੇਡਕਰ ਨਗਰ, ਸਿਧਾਰਥਨਗਰ, ਬਸਤੀ, ਸੰਤ ਕਬੀਰ ਨਗਰ, ਮਹਾਰਾਜਗੰਜ, ਕੁਸ਼ੀਨਗਰ, ਗੋਰਖਪੁਰ, ਦੇਵਰੀਆ ਅਤੇ ਬਲੀਆ ਸ਼ਾਮਲ ਹਨ। 2017 ‘ਚ ਇਨ੍ਹਾਂ ਸੀਟਾਂ ‘ਤੇ ਕੁੱਲ 56.64 ਫੀਸਦੀ ਵੋਟਾਂ ਪਈਆਂ ਸਨ।
ਇਹ ਵੀ ਪੜ੍ਹੋ……
ਕਿਹੜੇ ਜ਼ਿਲ੍ਹੇ ‘ਚ ਕਿੰਨੀ ਹੋਈ ਵੋਟਿੰਗ?
ਉੱਤਰ ਪ੍ਰਦੇਸ਼ ਦੇ ਇੰਨ੍ਹਾਂ ਜਿਲ੍ਹਿਆਂ ‘ਚ ਸ਼ਾਮ 5 ਵਜੇ ਤੱਕ ਸਭ ਤੋਂ ਵੱਧ ਵੋਟਿੰਗ ਅਕਬਰਪੁਰ ਜ਼ਿਲ੍ਹੇ ‘ਚ ਹੋਈ। ਅਕਬਰਪੁਰ ਜ਼ਿਲ੍ਹੇ ‘ਚ 58.68 ਫੀਸਦੀ ਵੋਟਿੰਗ ਹੋਈ। ਇਸਦੇ ਨਾਲ ਹੀ ਸਭ ਤੋਂ ਵੱਧ ਵੋਟਿੰਗ ਵਾਲੇ ਜ਼ਿਲ੍ਹਿਆਂ ‘ਚ ਮਹਾਰਾਜਗੰਜ ਅਤੇ ਕੁਸ਼ੀਨਗਰ ਵੀ ਸ਼ਾਮਲ ਸਨ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ‘ਚ ਵੀ ਸ਼ਾਮ 5 ਵਜੇ ਤੱਕ 55 ਫੀਸਦੀ ਤੋਂ ਵੱਧ ਲੋਕਾਂ ਨੇ ਆਪਣੀ ਵੋਟ ਪਾਈ। ਬਲਰਾਮਪੁਰ ਅਤੇ ਸਿਧਾਰਥਨਗਰ ਜ਼ਿਲ੍ਹਿਆਂ ‘ਚ ਸਭ ਤੋਂ ਘੱਟ ਵੋਟਿੰਗ ਦਰਜ ਕੀਤੀ ਗਈ। ਦੋਵਾਂ ਜ਼ਿਲ੍ਹਿਆਂ ‘ਚ ਪੋਲਿੰਗ ਪ੍ਰਤੀਸ਼ਤਤਾ 50 ਫੀਸਦੀ ਤੋਂ ਘੱਟ ਰਹੀ। ਬਲਰਾਮਪੁਰ ‘ਚ ਸ਼ਾਮ 5 ਵਜੇ ਤੱਕ ਸਿਰਫ 48.41 ਫੀਸਦੀ ਅਤੇ ਸਿਧਾਰਥਨਗਰ ਜ਼ਿਲੇ ‘ਚ 49.83 ਫੀਸਦੀ ਵੋਟਿੰਗ ਹੋਈ।