Site icon TheUnmute.com

ਵੋਡਾਫੋਨ ਆਈਡੀਆ ਨੇ ਸਰਕਾਰੀ ਮਦਦ ਲੈਣ ਲਈ ਦਿੱਤੀ ਸਹਿਮਤੀ

Vodafone Idea

ਚੰਡੀਗੜ੍ਹ 16 ਜਨਵਰੀ 2022: ਵੋਡਾਫੋਨ ਆਈਡੀਆ (Vodafone Idea) ਭਾਰਤ ਦੀਆਂ ਸਭ ਤੋਂ ਪੁਰਾਣੀਆਂ ਕੰਪਨੀਆਂ ਵਿੱਚੋਂ ਇੱਕ ਅਤੇ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਨੇ ਆਪਣੇ ਆਪ ਨੂੰ ਡੁੱਬਣ ਤੋਂ ਬਚਾਉਣ ਲਈ ਸਰਕਾਰੀ ਮਦਦ ਲੈਣ ਲਈ ਸਹਿਮਤੀ ਦਿੱਤੀ ਹੈ।ਭਾਰਤੀ ਬਾਜ਼ਾਰ ‘ਚ 765 ਮਿਲੀਅਨ ਬ੍ਰਾਡਬੈਂਡ ਯੂਜ਼ਰਸ ਹਨ। ਇਹ ਦੁਨੀਆ ਦੇ ਸਭ ਤੋਂ ਵੱਡੇ ਡੇਟਾ ਬਾਜ਼ਾਰਾਂ ਵਿੱਚੋਂ ਇੱਕ ਹੈ। ਸਸਤੀਆਂ ਕੀਮਤਾਂ ਅਤੇ ਲੋੜੀਂਦੀ ਉਪਲਬਧਤਾ ਦੇ ਕਾਰਨ ਭਾਰਤੀ ਦੂਰਸੰਚਾਰ ਬਜ਼ਾਰ ਦਾ ਵਾਧਾ ਸ਼ਾਨਦਾਰ ਰਿਹਾ ਹੈ।ਸਰਕਾਰ ਨੂੰ ਇਸ ਕੰਪਨੀ ਵਿੱਚ ਇੱਕ ਤਿਹਾਈ (35.8 ਫੀਸਦੀ) ਤੋਂ ਵੱਧ ਸ਼ੇਅਰ ਮਿਲਣ ਦੀ ਉਮੀਦ ਹੈ। ਇਸ ਤੋਂ ਬਾਅਦ ਬਾਕੀ ਸ਼ੇਅਰ ਬ੍ਰਿਟੇਨ ਦੇ ਵੋਡਾਫੋਨ ਗਰੁੱਪ (28.5 ਫੀਸਦੀ) ਅਤੇ ਭਾਰਤ ਦੇ ਆਦਿਤਿਆ ਬਿਰਲਾ (17.8 ਫੀਸਦੀ) ਕੋਲ ਹੋਣਗੇ।

ਵੋਡਾਫੋਨ ਆਈਡੀਆ (Vodafone Idea) ਦਾ ਪੈਸਾ ਅਤੇ ਇਸਦੇ ਗਾਹਕ ਲਗਾਤਾਰ ਇਸ ਤੋਂ ਦੂਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਕੰਪਨੀ ਨੂੰ ਪਿਛਲੇ ਪੰਜ ਸਾਲਾਂ ਵਿੱਚ ਇਸ ਉੱਦਮ ਤੋਂ ਕੋਈ ਲਾਭ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਕੰਪਨੀ ਦੇ ਸਿਰਫ 10 ਫੀਸਦੀ ਖਪਤਕਾਰਾਂ ਨੇ ਇਸ ਤੋਂ ਮੂੰਹ ਮੋੜਿਆ ਸੀ। ਹੁਣ ਇਸ ਦੇ ਗਾਹਕਾਂ ਦੀ ਗਿਣਤੀ ਘੱਟ ਕੇ 253 ਮਿਲੀਅਨ ਰਹਿ ਗਈ ਹੈ।

Exit mobile version