ਚੰਡੀਗੜ੍ਹ 14 ਜਨਵਰੀ 2022: ਚੀਨ (China) ‘ਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਨੂੰ ਲੈ ਕੇ ਦੇਸ਼ਾਂ ਵਲੋਂ ਇਤਰਾਜ ਜਤਾਇਆ ਗਿਆ ਹੈ | ਇਸਦੇ ਨਾਲ ਹੀ ਉਈਗਰ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਦੁਨੀਆ ਭਰ ‘ਚ ਚੀਨ (China) ਦਾ ਵਿਰੋਧ ਕੀਤਾ ਸੀ | ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) 4 ਫਰਵਰੀ ਨੂੰ ਬੀਜਿੰਗ ਵਿੱਚ ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਕਰਨਗੇ। ਇਹ ਜਾਣਕਾਰੀ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਦਿੱਤੀ।
ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ‘ਤੇ ਪੁਤਿਨ ਓਲੰਪਿਕ (Winter Olympics) ਖੇਡਾਂ ਦੇ ਪਹਿਲੇ ਦਿਨ 4 ਫਰਵਰੀ ਨੂੰ ਬੀਜਿੰਗ ਦਾ ਦੌਰਾ ਕਰਨਗੇ। ਇਸੇ ਦਿਨ ਦੋਵਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਹੋਵੇਗੀ। ਲਾਵਰੋਵ ਨੇ ਕਿਹਾ ਕਿ ਉਹ ਚੀਨ ਦੇ ਵਿਦੇਸ਼ ਮੰਤਰੀ ਨਾਲ ਵੀ ਮੀਟਿੰਗ ਕਰਨਗੇ।