July 7, 2024 4:38 pm

ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਕਈ ਹਿੱਸਿਆਂ ਨੂੰ ਰੂਸ ‘ਚ ਮਿਲਾਉਣ ਦਾ ਕੀਤਾ ਐਲਾਨ

ਚੰਡੀਗੜ੍ਹ 30 ਸਤੰਬਰ 2022: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨੇ ਯੂਕਰੇਨ ਦੇ ਕਈ ਹਿੱਸਿਆਂ ਨੂੰ ਰੂਸ ਵਿੱਚ ਮਿਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਕ੍ਰੇਮਲਿਨ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੱਛਮੀ ਦੇਸ਼ ਉਸ ‘ਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਰਹੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ਇਸ ਦਾ ਹਿੱਸਾ ਬਣਨ ਵਾਲੇ ਇਨ੍ਹਾਂ ਨਵੇਂ ਖੇਤਰਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇਗਾ। ਇਸ ਦੌਰਾਨ ਪੁਤਿਨ ਨੇ ਯੂਕਰੇਨ ਨੂੰ ਵੀ ਗੱਲਬਾਤ ਲਈ ਇਕੱਠੇ ਬੈਠਣ ਦੀ ਅਪੀਲ ਕੀਤੀ।

ਜਾਣਕਾਰੀ ਮੁਤਾਬਕ ਪ੍ਰੋਗਰਾਮ ‘ਚ ਵਲਾਦੀਮੀਰ ਪੁਤਿਨ ਨੇ ਯੂਕਰੇਨ (Ukraine) ਦੇ ਚਾਰ ਸੂਬਿਆਂ ਨੂੰ ਆਪਣੇ ਦੇਸ਼ ‘ਚ ਮਿਲਾ ਦਿੱਤਾ। ਇਨ੍ਹਾਂ ਸ਼ਹਿਰਾਂ ਦੇ ਨਾਂ ਡੋਨੇਟਸਕ, ਲੁਹਾਨਸਕ, ਜ਼ਪੋਰਿਜੀਆ ਅਤੇ ਖੇਰਸਾਨ ਦੱਸੇ ਜਾ ਰਹੇ ਹਨ। ਪੁਤਿਨ ਨੇ ਕ੍ਰੇਮਲਿਨ ਵਿੱਚ ਦਸਤਖਤ ਕਰਕੇ ਇਨ੍ਹਾਂ ਇਲਾਕਿਆਂ ਨੂੰ ਹਾਸਲ ਕੀਤਾ। ਪੁਤਿਨ ਨੇ ਇਨ੍ਹਾਂ ਰਾਜਾਂ ਵਿੱਚ ਰਾਜਾਂ ਦੇ ਮੁਖੀ ਵੀ ਨਿਯੁਕਤ ਕੀਤੇ ਹਨ।