July 7, 2024 5:42 pm
ਸਮਾਰਟਫੋਨ Vivo Y15s

VIVO ਨੇ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ Vivo Y15s ਕੀਤਾ ਲਾਂਚ

ਚੰਡੀਗੜ੍ਹ 18 ਫਰਵਰੀ 2022: ਵੀਵੋ (VIVO) ਨੇ Y ਸੀਰੀਜ਼ ਦੇ ਤਹਿਤ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ Vivo Y15s ਲਾਂਚ ਕਰ ਦਿੱਤਾ ਹੈ। Vivo Y15s ‘ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਫੋਨ ‘ਚ 13 ਮੈਗਾਪਿਕਸਲ ਦਾ AI ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਫੋਨ ਨੂੰ ਦੋ ਕਲਰ ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ। Vivo Y15s ਨੂੰ ਪਿਛਲੇ ਸਾਲ ਨਵੰਬਰ ‘ਚ ਸਿੰਗਾਪੁਰ ‘ਚ ਲਾਂਚ ਕੀਤਾ ਗਿਆ ਸੀ।

Vivo Y15s ਦੀ ਕੀਮਤ
Vivo Y15s ਦੀ ਕੀਮਤ 10,990 ਰੁਪਏ ਰੱਖੀ ਗਈ ਹੈ। ਇਸ ਨੂੰ ਵੀਵੋ ਦੇ ਆਨਲਾਈਨ ਸਟੋਰ ਤੋਂ ਮਿਸਟਿਕ ਬਲੂ ਅਤੇ ਵੈੱਬ ਗ੍ਰੀਨ ਰੰਗਾਂ ਦੇ ਨਾਲ-ਨਾਲ ਪਾਰਟਨਰ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ।

Vivo Y15s ਦੇ ਸਪੈਸੀਫਿਕੇਸ਼ਨਸ
Vivo Y15s ‘ਚ Android 11 Go ਐਡੀਸ਼ਨ ‘ਤੇ ਆਧਾਰਿਤ Funtouch OS 11.1 ਦਿੱਤਾ ਗਿਆ ਹੈ। ਇਸ ਵਿੱਚ 720×1600 ਪਿਕਸਲ ਰੈਜ਼ੋਲਿਊਸ਼ਨ ਵਾਲਾ 6.51-ਇੰਚ HD+ ਡਿਸਪਲੇ ਹੈ। ਫੋਨ ‘ਚ MediaTek Helio P35 ਪ੍ਰੋਸੈਸਰ, 3 GB ਰੈਮ ਅਤੇ 32 GB ਸਟੋਰੇਜ ਹੈ। ਫੋਨ ਦੇ ਨਾਲ 1 GB ਤੱਕ ਐਕਸਟੈਂਡਡ ਰੈਮ ਉਪਲਬਧ ਹੈ।

Vivo Y15s ਕੈਮਰਾ
Vivo Y15s ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿੱਚ ਪ੍ਰਾਇਮਰੀ ਲੈਂਸ 13 ਮੈਗਾਪਿਕਸਲ ਦਾ ਹੈ, ਜਿਸ ਵਿੱਚ ਅਪਰਚਰ f/2.2 ਹੈ। ਦੂਜਾ ਲੈਂਸ f/2.4 ਅਪਰਚਰ ਵਾਲਾ 2-ਮੈਗਾਪਿਕਸਲ ਦਾ ਸੁਪਰ ਮੈਕਰੋ ਲੈਂਸ ਹੈ। ਫਰੰਟ ‘ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।

Vivo Y15s ਬੈਟਰੀ
ਇਸ ਵੀਵੋ ਫੋਨ ‘ਚ 4ਜੀ, ਮਾਈਕ੍ਰੋ USB, ਬਲੂਟੁੱਥ v5.0 ਅਤੇ ਵਾਈ-ਫਾਈ ਵਰਗੇ ਫੀਚਰਸ ਹਨ। ਫੋਨ ‘ਚ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੇਸ ਅਨਲਾਕ ਵੀ ਹੈ। ਇਸ ਵਿੱਚ 10W ਚਾਰਜਿੰਗ ਲਈ ਸਪੋਰਟ ਦੇ ਨਾਲ 5000mAh ਦੀ ਬੈਟਰੀ ਹੈ।