Site icon TheUnmute.com

ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ‘ਚ ਆਈ ਤਕਨੀਕੀ ਖ਼ਰਾਬੀ, ਚਾਂਗੀ ਹਵਾਈ ਅੱਡੇ ‘ਤੇ ਪਰਤਿਆ ਵਾਪਸ

Changi Airport

ਚੰਡੀਗੜ, 18 ਜਨਵਰੀ 2023: ਵਿਸਤਾਰਾ ਏਅਰਲਾਈਨਜ਼ (Vistara Airlines) ਦੀ ਫਲਾਈਟ ਏਅਰਬੱਸ ਏ321 ‘ਚ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਆ ਗਈ। ਦੱਸਿਆ ਜਾ ਰਾਹ ਹੈ ਕਿ ਇੰਜਣ ਵਿੱਚ ਤਕਨੀਕੀ ਖ਼ਰਾਬੀ ਹੋਣ ਕਾਰਨ ਜਹਾਜ਼ ਚਾਂਗੀ ਹਵਾਈ ਅੱਡੇ (Changi Airport) ‘ਤੇ ਵਾਪਸ ਪਰਤ ਗਿਆ । ਇਹ ਜਹਾਜ਼ ਸਿੰਗਾਪੁਰ ਤੋਂ ਮੁੰਬਈ ਜਾ ਰਿਹਾ ਸੀ। ਏਅਰਲਾਈਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਵਿਸਤਾਰਾ ਦੇ ਬੁਲਾਰੇ ਨੇ ਕਿਹਾ ਕਿ ਸਾਵਧਾਨੀ ਦੇ ਉਪਾਅ ਵਜੋਂ, ਪਾਇਲਟਾਂ ਨੇ ਵਾਪਸ ਮੁੜਨ ਦਾ ਫੈਸਲਾ ਕੀਤਾ ਅਤੇ ਚਾਂਗੀ ਹਵਾਈ ਅੱਡੇ ‘ਤੇ ਜਹਾਜ਼ ਨੂੰ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ ਹੈ ।

ਬੁਲਾਰੇ ਨੇ ਕਿਹਾ ਕਿ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਖ਼ਰਾਬੀ ਆ ਗਈ ਅਤੇ ਏਅਰਲਾਈਨ ਪ੍ਰਭਾਵਿਤ ਯਾਤਰੀਆਂ ਨੂੰ ਵਿਕਲਪਿਕ ਉਡਾਣਾਂ ਪ੍ਰਦਾਨ ਕਰਨ ਲਈ ਭਾਈਵਾਲ ਏਅਰਲਾਈਨਾਂ ਨਾਲ ਕੰਮ ਕਰ ਰਹੀ ਹੈ ਫਲਾਇਟਰਾਡਰ ਵੈੱਬਸਾਈਟ ਦੇ ਮੁਤਾਬਕ, ਫਲਾਈਟ ਯੂਕੇ 106 ਨੇ ਸਿੰਗਾਪੁਰ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਉਡਾਣ ਭਰੀ ਸੀ। ਇਸ ਤੋਂ ਬਾਅਦ ਹਵਾਈ ਅੱਡੇ ‘ਤੇ ਵਾਪਸ ਆਉਣ ਤੋਂ ਪਹਿਲਾਂ ਮਲੇਸ਼ੀਆ ‘ਤੇ ਚੱਕਰ ਲਗਾਉਂਦੇ ਹੋਏ ਦੇਖਿਆ ਗਿਆ।

ਰਿਪੋਰਟ ਵਿਚ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜ਼ਿਆਦਾਤਰ ਯਾਤਰੀਆਂ ਨੂੰ ਉਸੇ ਦਿਨ ਰਵਾਨਾ ਹੋਣ ਵਾਲੀਆਂ ਹੋਰ ਉਡਾਣਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲਾਂਕਿ ਵਿਸਤਾਰਾ (Vistara Airlines) ਨੇ ਇਹ ਨਹੀਂ ਦੱਸਿਆ ਕਿ ਜਹਾਜ਼ ਵਿੱਚ ਕਿੰਨੇ ਯਾਤਰੀ ਸਵਾਰ ਸਨ | ਕੁਝ ਯਾਤਰੀਆਂ ਨੂੰ ਸਿੰਗਾਪੁਰ ਏਅਰਲਾਈਨਜ਼ (SIA) ਦੀ ਉਡਾਣ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜੋ ਬੁੱਧਵਾਰ ਸ਼ਾਮ ਨੂੰ ਰਵਾਨਾ ਹੋਣ ਵਾਲੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਫੂਡ ਵਾਊਚਰ ਵੀ ਦਿੱਤੇ ਗਏ

Exit mobile version