Site icon TheUnmute.com

Visa Corruption Case: ਸੀਬੀਆਈ ਨੇ ਕਾਰਤੀ ਚਿਦੰਬਰਮ ਦੇ ਕਰੀਬੀ ਭਾਸਕਰ ਰਮਨ ਨੂੰ ਕੀਤਾ ਗ੍ਰਿਫ਼ਤਾਰ

Karti Chidambaram

ਚੰਡੀਗੜ੍ਹ 18 ਮਈ 2022: (Visa Corruption Case) ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ (Karti Chidambaram) ਦੇ ਕਰੀਬੀ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਗਿਆ ਹੈ ਕਿ ਵੀਜ਼ਾ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇਹ ਗ੍ਰਿਫਤਾਰੀ ਕੀਤੀ ਗਈ ਹੈ। ਸੀਬੀਆਈ ਨੇ ਦੇਰ ਰਾਤ ਕਾਰਤੀ ਚਿਦੰਬਰਮ ਦੇ ਕਰੀਬੀ ਭਾਸਕਰ ਰਮਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਮਾਮਲੇ ‘ਚ ਸੀਬੀਆਈ ਨੇ ਕਾਰਤੀ ਚਿਦੰਬਰਮ ਦੇ ਘਰ ਅਤੇ ਦਫ਼ਤਰ ‘ਤੇ ਵੀ ਛਾਪੇਮਾਰੀ ਕੀਤੀ ਸੀ।

ਚੀਨ ਨਾਲ ਸੰਬੰਧਤ ਮਾਮਲਾ

ਜਾਣਕਾਰੀ ਮੁਤਾਬਕ ਸੀਬੀਆਈ ਨੇ ਚਿਦੰਬਰਮ ਦੇ ਕਰੀਬੀ ਦੋਸਤ ਨੂੰ ਦੇਰ ਰਾਤ ਚੇਨਈ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ । ਇਸ ਤੋਂ ਪਹਿਲਾਂ ਸੀਬੀਆਈ ਨੇ ਲੱਖਾਂ ਰੁਪਏ ਲੈ ਕੇ ਵੀਜ਼ਾ ਬਣਵਾਉਣ ਦੇ ਮਾਮਲੇ ਵਿੱਚ ਕਾਰਤੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਸੀਬੀਆਈ ਇਸ ਮਾਮਲੇ ਨੂੰ ਲੈ ਕੇ ਕਾਰਤੀ ਦੇ ਕਰੀਬੀ ਭਾਸਕਰ ਰਮਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ |ਜਿਸ ਤੋਂ ਬਾਅਦ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਰਤੀ ਚਿਦੰਬਰਮ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਚੀਨ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਲਈ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।

ਕੀ ਹੈ ਪੂਰਾ ਮਾਮਲਾ?

ਜਿਕਰਯੋਗ ਹੈ ਕਿ ਸੀਬੀਆਈ ਨੇ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਵਿੱਚ ਇੱਕ ਪਾਵਰ ਕੰਪਨੀ ਦੀ ਮਦਦ ਕਰਨ ਦੇ 11 ਸਾਲ ਪੁਰਾਣੇ ਦੋਸ਼ ਦੀ ਜਾਂਚ ਦੇ ਸਬੰਧ ਵਿੱਚ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ (Karti Chidambaram) ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ ‘ਤੇ 2011 ‘ਚ 50 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਦਵਾਉਣ ਦਾ ਦੋਸ਼ ਹੈ। ਕਾਰਤੀ ਦੇ ਪਿਤਾ ਪੀ ਚਿਦੰਬਰਮ ਉਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਸਨ। ਕੇਸ ਦਰਜ ਕਰਨ ਤੋਂ ਬਾਅਦ, ਸੀਬੀਆਈ ਨੇ ਚਿਦੰਬਰਮ ਦੇ ਦਿੱਲੀ ਅਤੇ ਚੇਨਈ ਸਥਿਤ ਘਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ 10 ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।

ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ 14 ਮਈ ਨੂੰ ਏਜੰਸੀ ਨੇ ਕਾਰਤੀ, ਉਸ ਦੇ ਕਰੀਬੀ ਸਹਿਯੋਗੀ ਐਸ ਭਾਸਕਰ ਰਮਨ, ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਦੇ ਤਤਕਾਲੀ ਸਹਾਇਕ ਉਪ-ਚੇਅਰਮੈਨ ਵਿਕਾਸ ਮਖਾਰੀਆ (ਜਿਸ ਨੇ ਕਥਿਤ ਤੌਰ ‘ਤੇ ਰਿਸ਼ਵਤ ਦਿੱਤੀ ਸੀ), ਤਲਵੰਡੀ ਸਾਬੋ ਪ੍ਰਾਈਵੇਟ ਲਿਮਟਿਡ (ਟੀ.ਐੱਸ.ਪੀ.ਐੱਲ.), ਨੂੰ ਗ੍ਰਿਫਤਾਰ ਕੀਤਾ ਸੀ। ਮੁੰਬਈ ਸਥਿਤ ਬੇਲ ਨੇ ਟੂਲਸ ਲਿਮਟਿਡ (ਜਿਸ ਰਾਹੀਂ ਕਥਿਤ ਤੌਰ ‘ਤੇ ਰਿਸ਼ਵਤ ਦਿੱਤੀ ਗਈ ਸੀ) ਦੇ ਖਿਲਾਫ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਛਾਪੇਮਾਰੀ ਕੀਤੀ ਗਈ।

Exit mobile version