Site icon TheUnmute.com

ਵਿਰਾਟ ਕੋਹਲੀ ਨੇ ਚੌਥੀ ਵਾਰ ਜਿੱਤਿਆ ‘ICC ਵਨਡੇ ਕ੍ਰਿਕਟਰ ਆਫ ਦਿ ਈਅਰ’ ਦਾ ਪੁਰਸਕਾਰ

Virat Kohli

ਚੰਡੀਗੜ੍ਹ, 25 ਜਨਵਰੀ 2024: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਸਾਲ 2023 ਲਈ ਆਈਸੀਸੀ ਵਨਡੇ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣੇ ਗਏ ਵਿਰਾਟ ਲਈ ਇਹ ਸਾਲ ਬਹੁਤ ਵਧੀਆ ਰਿਹਾ ਹੈ। ਕੋਹਲੀ ਨੇ ਭਾਰਤ ਨੂੰ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਵਿਰਾਟ ਕੋਹਲੀ (Virat Kohli) ਨੂੰ ਚੌਥੀ ਵਾਰ ਵਨਡੇ ਕ੍ਰਿਕਟਰ ਆਫ ਦਿ ਈਅਰ ਦਾ ਪੁਰਸਕਾਰ ਮਿਲਿਆ ਹੈ। ਕੋਹਲੀ ਨੇ ਇਸ ਤੋਂ ਪਹਿਲਾਂ 2012, 2017 ਅਤੇ 2018 ਵਿੱਚ ਵੀ ਇਹ ਪੁਰਸਕਾਰ ਜਿੱਤਿਆ ਸੀ। ਕੋਹਲੀ ਹੁਣ ਇਹ ਪੁਰਸਕਾਰ ਸਭ ਤੋਂ ਵੱਧ ਵਾਰ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਕੋਹਲੀ ਨੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏਬੀ ਡਿਵਿਲੀਅਰਸ ਨੂੰ ਹਰਾਇਆ, ਜਿਨ੍ਹਾਂ ਨੇ ਇਹ ਖਿਤਾਬ ਤਿੰਨ ਵਾਰ ਜਿੱਤਿਆ ਸੀ।

2023 ਵਿੱਚ ਵਨਡੇ ਕ੍ਰਿਕਟ ਵਿੱਚ ਵਿਰਾਟ ਕੋਹਲੀ

• ਮੈਚ- 27
• ਕੁੱਲ ਦੌੜਾਂ- 1377, ਔਸਤ- 59.86
• ਸੈਂਕੜਾ- 6, ਅਰਧ ਸੈਂਕੜਾ- 8

 

Exit mobile version