ਚੰਡੀਗੜ੍ਹ 8 ਜਨਵਰੀ 2022: ਦੱਖਣੀ ਅਫ਼ਰੀਕਾ ਨਾਲ ਹੋਣ ਜਾ ਰਹੇ ਤੀਜੇ ਟੈਸਟ ਵਿੱਚ ਭਾਰਤੀ ਟੀਮ ‘ਚ ਵਿਰਾਟ ਕੋਹਲੀ (Virat Kohli) ਵਾਪਸੀ ਕਰ ਸਕਦੇ ਹਨ | ਦਸਿਆ ਜਾ ਰਿਹਾ ਹੈ ਕਿ ਵਿਰਾਟ ਕੋਹਲੀ (Virat Kohli) ਨੇ ਪਿਛਲੇ ਕੁਝ ਦਿਨਾਂ ਵਿੱਚ ਨੈੱਟਿੰਗ ਕੀਤੀ, ਫੀਲਡਿੰਗ ਕੀਤੀ ਅਤੇ ਇੱਥੋਂ ਤੱਕ ਕਿ ਮੈਦਾਨ ਦੇ ਆਲੇ-ਦੁਆਲੇ ਦੌੜ ਵੀ ਕੀਤੀ। ਇਸ ਦੌਰਾਨ ਕੇ ਐੱਲ ਰਾਹੁਲ (KL Rahul) ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਠੀਕ ਹੋਣੇ ਚਾਹੀਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਕੇਪਟਾਊਨ ‘ਚ ਖੇਡੇ ਜਾਣ ਵਾਲੇ ਤੀਜੇ ਅਤੇ ਆਖਰੀ ਟੈਸਟ ‘ਚ ਵਾਪਸੀ ਕਰ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਪਿੱਠ ਦੀ ਸਮੱਸਿਆ ਦੇ ਕਾਰਨ ਜੋਹਾਨਸਬਰਗ ਵਿੱਚ ਦੂਜੇ ਟੈਸਟ ਵਿੱਚ ਨਹੀਂ ਖੇਡ ਸਕੇ ਸਨ। ਬਾਅਦ ਵਿੱਚ ਪ੍ਰੈਸ ਕਾਨਫਰੰਸ ਵਿੱਚ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਇਹੀ ਗੱਲ ਕਹੀ। ਦ੍ਰਾਵਿੜ ਨੇ ਕਿਹਾ ਕਿ ਹਰ ਤਰ੍ਹਾਂ ਨਾਲ ਉਸ ਨੂੰ ਠੀਕ ਰਹਿਣਾ ਚਾਹੀਦਾ ਹੈ। ਉਸਨੂੰ ਥੋੜਾ ਜਿਹਾ ਦੌੜਨ ਦਾ ਮੌਕਾ ਮਿਲਿਆ ਹੈ, ਉਸਨੂੰ ਅਭਿਆਸ ਕਰਨ ਦਾ ਮੌਕਾ ਮਿਲਿਆ ਹੈ, ਪਰ ਉਮੀਦ ਹੈ ਕਿ ਉਹ ਕੇਪ ਟਾਊਨ ਵਿੱਚ ਠੀਕ ਰਹੇਗਾ।