Site icon TheUnmute.com

ਪੱਛਮੀ ਬੰਗਾਲ ‘ਚ ਵੋਟਿੰਗ ਦੌਰਾਨ ਭੜਕੀ ਹਿੰਸਾ, ਭੀੜ ਨੇ ਟੋਭੇ ‘ਚ ਸੁੱਟੀਆਂ VVPAT ਮਸ਼ੀਨਾਂ

West Bengal

ਚੰਡੀਗੜ੍ਹ, 1 ਜੂਨ 2024: ਲੋਕ ਸਭਾ ਚੋਣਾਂ ਲਈ ਸੱਤਵੇਂ ਪੜਾਅ ਦੀ ਵੋਟਿੰਗ ਦੌਰਾਨ ਪੱਛਮੀ ਬੰਗਾਲ (West Bengal) ਤੋਂ ਮੁੜ ਹਿੰਸਾ ਦੀਆਂ ਖ਼ਬਰਾਂ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ 6.40 ਵਜੇ ਜੈ ਨਗਰ ਸੰਸਦੀ ਖੇਤਰ ਦੇ ਬੇਨੀਮਾਧਵਪੁਰ ਐਫਪੀ ਸਕੂਲ ਤੋਂ ਭੀੜ ਨੇ ਕੁਝ ਰਿਜ਼ਰਵ ਈਵੀਐਮ ਅਤੇ ਸੈਕਟਰ ਅਫਸਰ ਦੇ ਕਾਗਜ਼ ਲੁੱਟ ਲਏ। ਇਸਦੇ ਨਾਲ ਹੀ ਭੀੜ ਨੇ ਦੋ VVPAT ਮਸ਼ੀਨਾਂ ਨੂੰ ਟੋਭੇ ਵਿੱਚ ਸੁੱਟ ਦਿੱਤਾ। ਸੈਕਟਰ ਅਫਸਰ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

Exit mobile version